About: http://data.cimple.eu/claim-review/859b392d15babfc616b02722df087647d9d95f5e42150cade6bf8ce6     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Fact Check: ਜਨ ਧਨ ਯੋਜਨਾ ਸਕੀਮ ਅਧੀਨ ਹਰੇਕ ਨਾਗਰਿਕ ਨੂੰ 2000 ਰੁਪਏ ਦੇਣ ਦੇ ਦਾਅਵੇ ਨਾਲ ਵਾਇਰਲ ਮੈਸੇਜ ਫਰਜੀ ਹੈ ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿਚ ਪਾਇਆ ਕਿ ਸਾਰੇ ਨਾਗਰਿਕਾਂ ਨੂੰ 2000 ਹਜਾਰ ਰੁਪਏ ਮਹੀਨਾਵਾਰ ਬੋਨਸ ਮਿਲਣ ਦੇ ਦਾਅਵੇ ਨਾਲ ਵਾਇਰਲ ਲਿੰਕ ਫਰਜੀ ਹੈ। ਯੂਜ਼ਰਸ ਅਜਿਹੇ ਕਿਸੇ ਵੀ ਲਿੰਕ ‘ਤੇ ਕਲਿਕ ਨਾ ਕਰੇ। - By: Jyoti Kumari - Published: Oct 24, 2024 at 04:03 PM - Updated: Nov 14, 2024 at 05:19 PM ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਨ ਧਨ ਯੋਜਨਾ ਸਕੀਮ ਅਧੀਨ ਹਰੇਕ ਨਾਗਰਿਕ ਨੂੰ ਦੋ ਹਜਾਰ ਰੁਪਏ ਮਹੀਨਾਵਾਰ ਬੋਨਸ ਦਿੱਤਾ ਜਾ ਰਿਹਾ ਹੈ। ਪੋਸਟ ਨਾਲ ਇੱਕ ਲਿੰਕ ਵੀ ਸ਼ੇਅਰ ਕੀਤਾ ਗਿਆ ਹੈ, ਜਿਸ ‘ਤੇ ਕਲਿਕ ਕਰਕੇ ਪੈਸੇ ਕੱਢਵਾਏ ਜਾ ਸਕਦੇ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿਚ ਵਾਇਰਲ ਲਿੰਕ ਫਰਜੀ ਨਿਕਲਿਆ। ਲੋਕਾਂ ਨੂੰ ਫਸਾਉਣ ਦੇ ਮਕਸਦ ਨਾਲ ਇਸ ਪੋਸਟ ਨੂੰ ਸਾਂਝਾ ਕੀਤਾ ਜਾ ਰਿਹਾ ਹੈ। ਯੂਜ਼ਰਸ ਇਸ ਲਿੰਕ ‘ਤੇ ਕਲਿਕ ਨਾ ਕਰੋ। ਕੀ ਹੈ ਵਾਇਰਲ ਪੋਸਟ ਵਿੱਚ ? ਫੇਸਬੁੱਕ ਪੇਜ One Day Offer ਨੇ ( ਆਰਕਾਈਵ ਲਿੰਕ) 21 ਅਕਤੂਬਰ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ” ਜਨ ਧਨ ਯੋਜਨਾ ਸਕੀਮ ਅਧੀਨ ਹਰੇਕ ਨਾਗਰਿਕ ਦੇ ਖਾਤੇ ਵਿੱਚ ₹2000/- ਦਾ ਮਹੀਨਾਵਾਰ ਬੋਨਸ।” ਇੱਕ ਹੋਰ ਯੂਜ਼ਰ ਨੇ ਵੀ ਅਜਿਹੀ ਹੀ ਇੱਕ ਪੋਸਟ ਸਾਂਝਾ ਕੀਤੀ ਹੈ ਅਤੇ ਲਿਖਿਆ ਹੈ, “ਮੈਜਿਕ ਬੋਕਸ ਨੂੰ ਛੂਹੋ ਅਤੇ 5000 ਰੁਪਏ ਤੱਕ ਦਾ ਕੈਸ਼ਬੈਕ ਜਿਤੋ।” ਪੜਤਾਲ ਵਾਇਰਲ ਪੋਸਟ ਦੀ ਜਾਂਚ ਕਰਨ ਲਈ, ਅਸੀਂ ਸਭ ਤੋਂ ਪਹਿਲਾਂ ਪੋਸਟ ਦੇ ਨਾਲ ਦਿੱਤੇ ਲਿੰਕ ਨੂੰ ਧਿਆਨ ਨਾਲ ਦੇਖਿਆ। ਇਸ ਦਾ ਯੂਆਰਐਲ cashzoneofferzz.dev ਹੈ, ਜਦਕਿ ਅਧਿਕਾਰਿਕ ਵੈਬਸਾਈਟ ਦਾ ਲਿੰਕ .gov.in ਹੈ। ਇਸਤੋਂ ਸਾਫ ਹੈ ਕਿ ਵਾਇਰਲ ਲਿੰਕ ਸ਼ਕੀ ਹੈ। ਅਸੀਂ ਫੋਨ ਪੇ, ਪੇਟੀਐਮ ਅਤੇ ਗੂਗਲ ਪੇ ਦੇ ਸੋਸ਼ਲ ਮੀਡਿਆ ਹੈਂਡਲਸ ਨੂੰ ਸਰਚ ਕੀਤਾ, ਉੱਥੇ ਵੀ ਸਾਨੂੰ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ। ਦੁੱਜੀ ਪੋਸਟ ਤੁਹਾਨੂੰ ਦੱਸ ਦੇਈਏ ਕਿ ਮੈਜਿਕ ਬਾਕਸ ਨਾਲ ਜੁੜੀ ਫੈਕਟ ਚੈੱਕ ਅਸੀਂ ਪਹਿਲਾ ਹੀ ਕੀਤੀ ਹੈ ਅਤੇ ਉਸਨੂੰ ਇੱਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ। ਇਸ ਬਾਰੇ ਸਾਈਬਰ ਐਕਸਪਰਟ ਕਿਸਲੇ ਚੌਧਰੀ ਦਾ ਕਹਿਣਾ ਹੈ ਕਿ, ਇਹ ਮੈਸੇਜ ਫੇਕ ਹੈ। ਉਨ੍ਹਾਂ ਨੇ ਦੱਸਿਆ ਕਿ ਕਿਉਂਕਿ ਤੁਹਾਡਾ ਆਧਾਰ ਅਤੇ ਖਾਤਾ ਨੰਬਰ ਤੁਹਾਡੇ ਮੋਬਾਈਲ ਨੰਬਰ ਨਾਲ ਜੁੜੇ ਹੁੰਦੇ ਹਨ, ਇਸੀ ਗੱਲ ਦਾ ਫਾਇਦਾ ਸਾਈਬਰ ਅਪਰਾਧੀ ਉਠਾਉਂਦੇ ਹੈ ਅਤੇ ਅਜਿਹੇ ਲਿੰਕਸ ਜਾਂ ਮੈਸੇਜ ਸ਼ੇਅਰ ਕਰ ਲੋਕਾਂ ਨਾਲ ਧੋਖਾਧੜੀ ਕਰਦੇ ਹਨ। ਵਿਸ਼ਵਾਸ ਨਿਊਜ ਦੇ ਸਕੈਮ ਸੈਕਸ਼ਨ ‘ਤੇ ਅਜਿਹੇ ਫਰਜੀ ਦਾਵਿਆਂ ਨਾਲ ਜੁੜੀ ਫੈਕਟ ਚੈੱਕ ਰਿਪੋਰਟਸ ਨੂੰ ਪੜ੍ਹਿਆ ਜਾ ਸਕਦਾ ਹੈ। ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਣ ਵਾਲੇ ਪੇਜ ਨੂੰ ਸਕੈਨ ਕੀਤਾ। ਪੇਜ ‘ਤੇ ਜਿਆਦਾਤਰ ਅਜਿਹੀ ਹੀ ਪੋਸਟ ਸ਼ੇਅਰ ਕੀਤੀ ਜਾਂਦੀ ਹੈ। ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿਚ ਪਾਇਆ ਕਿ ਸਾਰੇ ਨਾਗਰਿਕਾਂ ਨੂੰ 2000 ਹਜਾਰ ਰੁਪਏ ਮਹੀਨਾਵਾਰ ਬੋਨਸ ਮਿਲਣ ਦੇ ਦਾਅਵੇ ਨਾਲ ਵਾਇਰਲ ਲਿੰਕ ਫਰਜੀ ਹੈ। ਯੂਜ਼ਰਸ ਅਜਿਹੇ ਕਿਸੇ ਵੀ ਲਿੰਕ ‘ਤੇ ਕਲਿਕ ਨਾ ਕਰੇ। - Claim Review : ਜਨ ਧਨ ਯੋਜਨਾ ਸਕੀਮ ਅਧੀਨ ਹਰੇਕ ਨਾਗਰਿਕ ਨੂੰ ਦੋ ਹਜਾਰ ਰੁਪਏ ਮਹੀਨਾਵਾਰ ਬੋਨਸ ਦਿੱਤਾ ਜਾ ਰਿਹਾ ਹੈ। - Claimed By : ਫੇਸਬੁੱਕ ਪੇਜ - One Day Offer - Fact Check : ਫਰਜ਼ੀ ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
schema:mentions
schema:reviewRating
schema:author
schema:datePublished
schema:inLanguage
  • English
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 8 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software