About: http://data.cimple.eu/claim-review/85a3e53538da7cd760d6f9c8909b7e18c2458aa1dda9a96b64fde43f     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Authors Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News. Claim ਨੇਪਾਲ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਕਈ ਇਲਾਕਿਆਂ ਵਿੱਚ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਇਸ ਦੌਰਾਨ ਪਾਣੀ ਦੇ ਵਿੱਚ ਮਸ਼ੀਨਾਂ ਦੇ ਬਹਿੰਦਿਆਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਨੇਪਾਲ ਦਾ ਹੈ। Fact Check/Verification ਦਾਅਵੇ ਦੀ ਜਾਂਚ ਕਰਦਿਆਂ ਅਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ। ਅਸੀਂ ਪਾਇਆ ਕਿ ਵੀਡੀਓ ਦੇ ਸੱਜੇ ਪਾਸੇ ‘ਪੰਜਾਬ ਕੇਸਰੀ’ ਲਿਖਿਆ ਹੋਇਆ ਹੈ। ਸੰਬੰਧਿਤ ਕੀਵਰਡਸ ਦੀ ਮਦਦ ਨਾਲ ਖੋਜ ਕਰਕੇ ਸਾਨੂੰ ਇਹ ਵੀਡੀਓ ਪੰਜਾਬ ਕੇਸਰੀ ਮੱਧ ਪ੍ਰਦੇਸ਼ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਮਿਲਿਆ ਹੈ। 4 ਅਕਤੂਬਰ, 2024 ਨੂੰ ਪੰਜਾਬ ਕੇਸਰੀ ਮੱਧ ਪ੍ਰਦੇਸ਼ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਅਤੇ ਇਸ ਨੂੰ ਨੇਪਾਲ ਦਾ ਦੱਸਿਆ। ਵੀਡੀਓ ਦੇ ਕੈਪਸ਼ਨ ‘ਚ ਲਿਖਿਆ ਸੀ,”ਕਰਸ਼ਰ ਮਸ਼ੀਨ ਹੜ੍ਹ ਦੇ ਪਾਣੀ ‘ਚ ਵਹਿ ਗਈ,” ਇਸ ਵੀਡੀਓ ਨੂੰ ਪੰਜਾਬ ਕੇਸਰੀ ਵੱਲੋਂ ਆਪਣੇ ਅਧਿਕਾਰਤ ਫੇਸਬੁੱਕ ( ਆਰਕਾਈਵ ) ਪੇਜ ਤੋਂ ਵੀ ਸਾਂਝਾ ਕੀਤਾ ਗਿਆ ਹੈ । ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਕੇਸਰੀ ਨੇ ਇਸ ਵੀਡੀਓ ਨੂੰ ਸਭ ਤੋਂ ਪਹਿਲਾਂ ਸਾਂਝਾ ਕੀਤਾ ਸੀ। ਹੋਰ ਜਾਣਕਾਰੀ ਪ੍ਰਾਪਤ ਕਰਨ ਲਈ, ਅਸੀਂ ਵਾਇਰਲ ਕਲਿੱਪ ਦੇ ਕੀਫ੍ਰੇਮਾਂ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ। ਇਸ ਸਮੇਂ ਦੌਰਾਨ ਅਸੀਂ ਇਸ ਕਲਿੱਪ ਨੂੰ ਕਈ ਸੋਸ਼ਲ ਮੀਡੀਆ ਪੋਸਟਾਂ ਵਿੱਚ ਦੇਖਿਆ ਜਿੱਥੇ ਇਸ ਵੀਡੀਓ ਨੂੰ ਵੀਅਤਨਾਮ ਦਾ ਦੱਸਿਆ ਗਿਆ ਹੈ। 10 ਸਤੰਬਰ, 2024 ਦੀ ਇੱਕ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ,“ਇਹ ਵੀਡੀਓ 9 ਸਤੰਬਰ, 2024 ਨੂੰ ਟੂ ਮਾਊ ਬ੍ਰਿਜ, ਲੂਕ ਯੇਨ, ਯੇਨ ਬਾਈ, ਵੀਅਤਨਾਮ ਵਿਖੇ ਸਥਾਨਕ ਲੋਕਾਂ ਦੁਆਰਾ ਫਿਲਮਾਇਆ ਗਿਆ ਸੀ। ਕਿਸ਼ਤੀਆਂ, ਕ੍ਰੇਨ ਕੰਟਰੋਲ ਤੋਂ ਬਾਹਰ ਜਾ ਰਹੀਆਂ ਹਨ।” ਹੁਣ ਅਸੀਂ ਕੀਵਰਡਸ ‘Tau Mau Bridge, Luc Yen, Yen Bai, boats, cranes in Vietnam out of control ‘ ਖੋਜੇ। ਇਸ ਸਮੇਂ ਦੌਰਾਨ ਸਾਨੂੰ ਵੀਅਤਨਾਮ ਦੀਆਂ ਕਈ ਮੀਡੀਆ ਰਿਪੋਰਟਾਂ ਮਿਲੀਆਂ। 9 ਸਤੰਬਰ 2024 ਨੂੰ ਪ੍ਰਕਾਸ਼ਿਤ ਰਿਪੋਰਟਾਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਵਾਇਰਲ ਕਲਿੱਪ ਵਿੱਚ ਦੇਖੇ ਜਾ ਰਹੇ ਦ੍ਰਿਸ਼ ਵੀਅਤਨਾਮ ਦੇ ਲੂ ਯੇਨ ਜ਼ਿਲ੍ਹੇ ਦੇ ਹਨ। ਖਬਰਾਂ ਮੁਤਾਬਕ ਇਹ ਘਟਨਾ 9 ਸਤੰਬਰ 2024 ਦੀ ਹੈ। ਵੀਡੀਓ ‘ਚ ਦਿਖਾਈ ਦੇ ਰਹੀ ਕਿਸ਼ਤੀ ਅਤੇ ਕਰੇਨ ਨਦੀ ਦੇ ਤੇਜ਼ ਕਰੰਟ ਕਾਰਨ ਰੁੜ੍ਹ ਗਏ ਅਤੇ ਦਰਿਆ ‘ਤੇ ਬਣੇ ਪੁਲ ਨਾਲ ਟਕਰਾ ਗਏ ਅਤੇ ਨੁਕਸਾਨੇ ਗਏ। Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? ਦੱਸ ਦੇਈਏ ਕਿ ਵੀਅਤਨਾਮ ਵਿੱਚ ਪਿਛਲੇ ਸਾਲ ਸਤੰਬਰ ਵਿੱਚ ਤੂਫਾਨ ਯਾਗੀ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਸੈਂਕੜੇ ਲੋਕ ਮਾਰੇ ਗਏ ਸਨ । Result: False Sources Social Media Posts. Vietnamese News Reports. ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ। Authors Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
schema:mentions
schema:reviewRating
schema:author
schema:datePublished
schema:inLanguage
  • Hindi
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 8 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software