schema:text
| - Fact Check : ਲਾਸ ਏਂਜਲਸ ਵਿੱਚ ਲੱਗੀ ਅੱਗ ਦਾ ਦਸਦੇ ਹੋਏ ਵਾਇਰਲ ਕੀਤੇ ਜਾ ਰਹੇ ਵੀਡੀਓ AI ਜਨਰੇਟੇਡ ਹੈ
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਲਾਸ ਏਂਜਲਸ ਦੇ ਜੰਗਲਾਂ ਵਿੱਚ ਲੱਗੀ ਅੱਗ ਦੇ ਨਾਮ ‘ਤੇ ਵਾਇਰਲ ਤਿੰਨਾਂ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਵਾਇਰਲ ਵੀਡੀਓ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਬਣਾਈ ਗਈ ਹੈ, ਜਿਸ ਨੂੰ ਗਲਤ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
- By: Jyoti Kumari
- Published: Jan 17, 2025 at 05:38 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਅਮਰੀਕਾ ਦੇ ਲਾਸ ਏਂਜਲਸ ‘ਚ ਲੱਗੀ ਭਿਆਨਕ ਅੱਗ ‘ਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਸੋਸ਼ਲ ਮੀਡਿਆ ‘ਤੇ ਇਸ ਅੱਗ ਨਾਲ ਜੋੜਦੇ ਹੋਏ ਕਈ ਵੀਡੀਓ ਅਤੇ ਤਸਵੀਰਾਂ ਨੂੰ ਗੁੰਮਰਾਹਕੁੰਨ ਸੰਦਰਭਾਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਹੁਣ ਇਸੇ ਨਾਲ ਜੋੜਦੇ ਹੋਏ ਜਾਨਵਰਾਂ ਦੇ ਤਿੰਨ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਵਿੱਚ ਜਾਨਵਰਾਂ ਨੂੰ ਅੱਗ ਵਿਚਕਾਰ ਦੇਖਿਆ ਜਾ ਸਕਦਾ ਹੈ। ਯੂਜ਼ਰਸ ਇਹਨਾਂ ਵੀਡੀਓ ਨੂੰ ਅਸਲੀ ਸਮਝ ਕੇ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹ ਲਾਸ ਏਂਜਲਸ ਦੇ ਜੰਗਲਾਂ ਵਿੱਚ ਲੱਗੀ ਅੱਗ ਦਾ ਵੀਡੀਓ ਹੈ।
ਵਿਸ਼ਵਾਸ ਨਿਊਜ ਨੇ ਸਮੇਂ ਸਮੇਂ ‘ਤੇ ਅਜਿਹੇ ਕਈ ਦਾਅਵਿਆਂ ਦੀ ਜਾਂਚ ਕਰ ਸੱਚਾਈ ਸਾਹਮਣੇ ਲਾਈ ਹੈ। ਹਿੰਦੀ ਭਾਸ਼ਾ ਦੀ ਫੈਕਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹੋ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਵਾਇਰਲ ਵੀਡੀਓ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਬਣਾਈ ਗਈ ਹੈ, ਜਿਸ ਨੂੰ ਹੁਣ ਗਲਤ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ ?
ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਫੇਸਬੁੱਕ ਯੂਜ਼ਰ ‘Itz Sidhu’ ਨੇ 13 ਜਨਵਰੀ 2025 ਨੂੰ (ਆਰਕਾਈਵ ਲਿੰਕ) ਕੈਪਸ਼ਨ ‘ਚ ਲਿਖਿਆ, “ਅਮਰੀਕਾ ਵਿੱਚ ਲੱਗੀ ਭਿਆਨਕ ਅੱਗ ਜੰਗਲਾਂ ਨੂੰ।”
ਇੱਕ ਹੋਰ ਯੂਜ਼ਰ Amritpal Singh Grewal ਨੇ 12 ਜਨਵਰੀ 2025 ਨੂੰ ਇੱਕ ਵੀਡੀਓ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ,”#ਅਮਰੀਕਾ ਦੇ #ਜੰਗਲਾਂ ਵਿੱਚ ਲੱਗੀ #ਅੱਗ ਨੇ ਦਿਲ ਨੂੰ #ਹਲੂਣ ਦਿੱਤਾ,. ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹੱਥ ਰੱਖੋ,,,”
Baideep sidhu ਨਾਮ ਦੇ ਫੇਸਬੁੱਕ ਯੂਜ਼ਰ ਨੇ 16 ਜਨਵਰੀ 2025 ਨੂੰ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਕਈ ਸਾਰੇ ਜਾਨਵਰਾਂ ਨੂੰ ਅੱਗ ਤੋਂ ਬਚਦੇ ਭੱਜਦੇ ਹੋਏ ਦੇਖਿਆ ਜਾ ਸਕਦਾ ਹੈ। ਯੂਜ਼ਰ ਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ,”ਅਮਰੀਕਾ ਵਿੱਚ ਅੱਗ ਦੀ ਲਪੇਟ ਵਿੱਚ ਜਾਨਵਰ ਹਾਥੀ ਸੇਰ ਸਭ ਲਪੇਟ ਵਿੱਚ”
ਪੜਤਾਲ
ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਨੂੰ ਏਆਈ ਦੀ ਮਦਦ ਨਾਲ ਬਣੇ ਮਲਟੀਮੀਡੀਆ ਦੀ ਜਾਂਚ ਕਰਨ ਵਾਲੇ ਟੂਲਸ ਦੀ ਮਦਦ ਨਾਲ ਸਰਚ ਕੀਤਾ। ਅਸੀਂ ਸਾਈਟ ਇੰਜਣ ਦੀ ਮਦਦ ਨਾਲ ਫੋਟੋਆਂ ਨੂੰ ਸਰਚ ਕੀਤਾ। ਇਸ ਟੂਲ ਨੇ ਇੱਕ ਫੋਟੋ ਨੂੰ 99, ਦੁੱਜੀ ਫੋਟੋ ਨੂੰ 99 ਅਤੇ ਤੀਜੀ ਫੋਟੋ ਨੂੰ 79 ਪ੍ਰਤੀਸ਼ਤ ਤੱਕ ਏਆਈ ਜਨਰੇਟੇਡ ਹੋਣ ਦੀ ਫੋਟੋ ਦੀ ਸੰਭਾਵਨਾ ਦੱਸੀ।
ਦੁੱਜੀ ਵੀਡੀਓ
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਫੋਟੋ ਨੂੰ ਏਆਈ ਦੀ ਮਦਦ ਨਾਮ ਬਣੇ ਮਲਟੀਮੀਡੀਆ ਦੀ ਜਾਂਚ ਕਰਨ ਵਾਲੇ ਟੂਲਸ hivemoderation ਦੀ ਮਦਦ ਨਾਲ ਸਰਚ ਕੀਤਾ। ਇਸ ਟੂਲ ਨੇ ਇੱਕ ਫੋਟੋ ਨੂੰ 99, ਦੁੱਜੀ ਫੋਟੋ ਨੂੰ 67, ਤੀਜੀ ਫੋਟੋ ਨੂੰ 80, ਚੌਥੀ ਫੋਟੋ ਨੂੰ 98 ਅਤੇ ਪੰਜਵੀਂ ਤਸਵੀਰ ਨੂੰ 88 ਫੀਸਦੀ ਤੱਕ ਏਆਈ ਤੋਂ ਬਣੇ ਹੋਣ ਦੀ ਸੰਭਾਵਨਾ ਜਤਾਈ ਹੈ।
ਤੀਜੀ ਵੀਡੀਓ
ਹੁਣ ਅਸੀਂ ਲਾਸ ਏਂਜਲਸ ਦੇ ਜੰਗਲਾਂ ਵਿੱਚ ਲੱਗੀ ਅੱਗ ਦਾ ਦੱਸਦੇ ਹੋਏ ਵਾਇਰਲ ਕੀਤੇ ਜਾ ਰਹੇ ਤੀਜੇ ਵੀਡੀਓ ਨੂੰ ਸਰਚ ਕੀਤਾ। ਵੀਡੀਓ ਦੇ ਸਕ੍ਰੀਨਸ਼ੋਟ ਨੂੰ ਏਆਈ ਦੀ ਮਦਦ ਨਾਮ ਬਣੇ ਮਲਟੀਮੀਡੀਆ ਦੀ ਜਾਂਚ ਕਰਨ ਵਾਲੇ ਟੂਲਸ hivemoderation ਦੀ ਮਦਦ ਨਾਲ ਖੋਜਿਆ। ਇਸ ਟੂਲ ਨੇ ਸਾਰੀ ਤਸਵੀਰਾਂ ਦੇ 99 ਫੀਸਦੀ ਤੱਕ ਏਆਈ ਤੋਂ ਬਣੇ ਹੋਣ ਦੀ ਸੰਭਾਵਨਾ ਦੱਸੀ ਹੈ।
ਅਸੀਂ ਵੀਡੀਓ ਨੂੰ ਏਆਈ ਮਾਹਰ ਅੰਸ਼ ਮਹਿਰਾ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਵੀਡੀਓ ਨੂੰ ਡਿਜ਼ੀਟਲ ਕ੍ਰੀਏਟੇਡ ਦੱਸਿਆ ਹੈ। ਉਨ੍ਹਾਂ ਨੇ ਦੱਸਿਆ ਕਿ ਵੀਡੀਓ ਵਿੱਚ ਜਾਨਵਰ ਅਸਲੀ ਨਹੀਂ ਹੈ ਅਤੇ ਅੱਗ ਵੀ ਅਸਲੀ ਨਹੀਂ ਹੈ। ਵੀਡੀਓ ਵਿਚ ਅੱਗ ਲੱਗੀ ਹੋਈ ਹੈ ਪਰ ਜਾਨਵਰ ਭੱਜ ਨਹੀਂ ਰਹੇ ਅਤੇ ਇੱਕ ਵੀਡੀਓ ਵਿੱਚ ਭੱਜ ਰਹੇ ਹੈਂ ਪਰ ਉਸ ਵਿੱਚ ਅੱਗ ਦੀ ਲਪਟਾਂ ਨੂੰ ਦੇਖ ਕੇ ਸਾਫ ਪਤਾ ਲਗਦਾ ਹੈ ਕਿ ਵੀਡੀਓ ਅਸਲੀ ਨਹੀਂ ਹੈ।
ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਪਤਾ ਲੱਗਿਆ ਕਿ ਯੂਜ਼ਰ ਨੂੰ 5 ਹਜਾਰ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਖੁਦ ਨੂੰ ਦੁਬਈ ਦਾ ਰਹਿਣ ਵਾਲਾ ਦੱਸਿਆ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਲਾਸ ਏਂਜਲਸ ਦੇ ਜੰਗਲਾਂ ਵਿੱਚ ਲੱਗੀ ਅੱਗ ਦੇ ਨਾਮ ‘ਤੇ ਵਾਇਰਲ ਤਿੰਨਾਂ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਵਾਇਰਲ ਵੀਡੀਓ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਬਣਾਈ ਗਈ ਹੈ, ਜਿਸ ਨੂੰ ਗਲਤ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
- Claim Review : ਇਹ ਵੀਡੀਓ ਲਾਸ ਏਂਜਲਸ ਦੇ ਜੰਗਲ ਦੀ ਅੱਗ ਦਾ ਹੈ।
- Claimed By : FB User-Itz Sidhu
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
|