About: http://data.cimple.eu/claim-review/b19395730abaabeccf479b4781230db1eee80eff7a82db182fc6f234     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check Contact Us: checkthis@newschecker.in Fact checks doneFOLLOW US Viral ਸੋਸ਼ਲ ਮੀਡੀਆ ‘ਤੇ ਇਕ ਪੋਸਟ ਖੂਬ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਟਰਾਜ ਕੰਪਨੀ ਪੈਨਸਿਲ ਜਾਂ ਪੈਨ ਪੈਕਿੰਗ ਕਰਨ ਲਈ ਘਰ ਤੋਂ ਕੰਮ ਕਰਨ ਦਾ ਆਫਰ ਦੇ ਰਹੀ ਹੈ ਜਿਸ ਦੀ ਤਨਖਾਹ 30,000 ਰੁਪਏ ਹੈ। ਇਸ ਦਾਅਵੇ ਨੂੰ ਪਹਿਲਾਂ Newschecker Malayalam ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਕੈਪਸ਼ਨ ਦੇ ਮੁਤਾਬਕ,ਨਟਰਾਜ ਪੈਨਸਿਲ ਕੰਪਨੀ ਘਰ ਬੈਠੇ ਕੰਮ ਦੇ ਰਹੀ ਹੈ, ਇਸ ਵਿੱਚ ਤੁਹਾਨੂੰ 3000 ਪੈਕੇਟ ਪੈਕ ਕਰਨੇ ਪੈਣਗੇ, ਇੱਕ ਪੈਕੇਟ ਵਿੱਚ 10 ਪੈਨਸਿਲ, ਇੱਕ ਇਰੇਜ਼ਰ ਅਤੇ ਇੱਕ ਕਟਰ ਹੈ, ਤੁਹਾਨੂੰ 3000 ਪੈਕ ਕਰਨ ਲਈ 30000 ਰੁਪਏ ਦਿੱਤੇ ਜਾਂਦੇ ਹਨ। ਪੈਕੇਟ ਜਿਸ ਵਿੱਚ ਤੁਹਾਨੂੰ ₹ 15000 ਐਡਵਾਂਸ ਅਤੇ ₹ 15000 ਕੰਮ ਪੂਰਾ ਹੋਣ ਤੋਂ ਬਾਅਦ ਮਿਲੇਗਾ।’ ਅਸੀਂ ਪਾਇਆ ਕਿ ਇਸ ਦਾਅਵੇ ਨੂੰ ਸੋਸ਼ਲ ਮੀਡੀਆ ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ। ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਕੁਝ ਕੀ ਵਰਡ ਦੀ ਮਦਦ ਦੇ ਨਾਲ ਸਰਚ ਕੀਤਾ। ਇਸ ਦੌਰਾਨ ਸਾਨੂੰ ਨਟਰਾਜ ਪੈਨਸਿਲਜ਼ ਦੀ ਨਿਰਮਾਣ ਕੰਪਨੀ ਹਿੰਦੁਸਤਾਨ ਪੈਨਸਿਲ ਪ੍ਰਾਈਵੇਟ ਲਿਮਿਟੇਡ ਦੀ ਅਧਿਕਾਰਿਕ ਵੈਬਸਾਈਟ ਤੇ ਵਾਇਰਲ ਹੋ ਰਹੇ ਦਾਅਵਿਆਂ ਨੂੰ ਲੈ ਇੱਕ ਵੀਡੀਓ ਮਿਲਿਆ। Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? ਵੀਡੀਓ ਰਾਹੀਂ ਨਟਰਾਜ ਪੈਨਸਿਲਜ਼ ਨੇ ਇਨ੍ਹਾਂ ਪੋਸਟਾਂ ਨੂੰ ਫਰਜ਼ੀ ਦੱਸਿਆ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਉਨ੍ਹਾਂ ਦੀ ਕੰਪਨੀ ਦੇ ਨਾਮ ‘ਤੇ ਪੈਨਸਿਲ ਪੈਕਿੰਗ ਦੀਆਂ ਨੌਕਰੀਆਂ ਦੀ ਪੇਸ਼ਕਸ਼ ਕਰਨ ਵਾਲੀਆਂ ਅਜਿਹੀਆਂ ਪੋਸਟਾਂ ਜਾਂ ਵੈਬਸਾਈਟਾਂ ਦਾ ਸ਼ਿਕਾਰ ਨਾ ਹੋਣ ਦੀ ਚੇਤਾਵਨੀ ਵੀ ਦਿੱਤੀ। ਨਟਰਾਜ ਪੈਨਸਿਲਜ਼ ਨੇ ਇਹ ਜਾਣਕਾਰੀ ਆਪਣੇ ਅਧਿਕਾਰਿਕ ਫੇਸਬੁੱਕ ਪੇਜ ਤੇ ਵੀ ਦਿੱਤੀ ਹੈ। ਇਸ ਤੋਂ ਇਲਾਵਾ ਨਟਰਾਜ ਪੈਨਸਿਲਜ਼ ਨੇ 18 ਜਨਵਰੀ 2022 ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ,’ਹਿੰਦੁਸਤਾਨ ਪੈਨਸਿਲਜ਼ ਪ੍ਰਾਈਵੇਟ ਲਿਮਟਿਡ ਘਰ ਤੋਂ ਪੈਨਸਿਲ ਜਾਂ ਪੈਨ ਪੈਕਿੰਗ ਦਾ ਕੰਮ ਨਹੀਂ ਦੇ ਰਿਹਾ ਹੈ। ਇਸ ਦੇ ਨਾਲ ਹੀ ਨਟਰਾਜ ਪੈਨਸਿਲਜ਼ ਨੇ ਬੇਨਤੀ ਕੀਤੀ ਕਿ ਆਪਣੇ ਨਿੱਜੀ ਵੇਰਵਿਆਂ ਜਾਂ ਦਸਤਾਵੇਜ਼ਾਂ ਜਿਵੇਂ ਕਿ ਪੈਨ ਕਾਰਡ, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਕ੍ਰੈਡਿਟ ਕਾਰਡ, ਡੈਬਿਟ ਕਾਰਡ, CVV ਨੰਬਰ, ਬੈਂਕ ਖਾਤੇ ਦੇ ਵੇਰਵੇ, ATM ਪਿੰਨ ਨੰਬਰ, OTP ਨੰਬਰ ਅਤੇ/ਜਾਂ ਕੋਈ ਹੋਰ ਵੇਰਵੇ ਨੂੰ ਕਿਸੇ ਨਾਲ ਸਾਂਝਾ ਨਾ ਕਰੋ। ਪਿਛਲੇ ਮਹੀਨੀ ਕੋਜ਼ੀਖੇਡੇ ਪੁਲਿਸ ਨੇ ਵੀ ਵਾਇਰਲ ਹੋ ਰਹੀਆਂ ਪੋਸਟਾਂ ਨੂੰ ਲੈ ਕੇ ਚਿਤਾਵਨੀ ਜਾਰੀ ਕਰਦਿਆਂ ਇਹਨਾਂ ਜਾਬ ਆਫਰਾਂ ਤੋਂ ਸਾਵਧਾਨ ਰਹਿਣ ਨੂੰ ਕਿਹਾ ਸੀ। ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਪੋਸਟਾਂ ਫਰਜ਼ੀ ਹਨ। ਨਟਰਾਜ ਕੰਪਨੀ ਘਰ ਬੈਠੇ ਕਿਸੀ ਕਿਸਮ ਦਾ ਕੰਮ ਨਹੀਂ ਦੇ ਰਹੀ ਹੈ। ਨਟਰਾਜ ਪੈਨਸਿਲਜ਼ ਦੇ ਨਾਮ ਤੇ ਵਾਇਰਲ ਹੋ ਰਹੀਆਂ ਪੋਸਟਾਂ ਫਰਜ਼ੀ ਹਨ। Our Sources Clarification by Natraj Pencils on January 18, 2022 Statement given by Natraj pencils on their official website ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
schema:mentions
schema:reviewRating
schema:author
schema:datePublished
schema:inLanguage
  • Hindi
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 10 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software