About: http://data.cimple.eu/claim-review/b705f52a9b01e8f364ed4cbd4a86b80731fa6c3cda6981e3998794ba     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Fact Check: ਅਕਸ਼ੈ ਕੁਮਾਰ ਨੇ ਨਹੀਂ ਕੀਤਾ ਇਸ ਟ੍ਰੇਡਿੰਗ ਐਪ ਨੂੰ ਐਂਡੋਰਸ , ਐਡੀਟੇਡ ਤਸਵੀਰ ਦੇ ਝਾਂਸੇ ਵਿੱਚ ਨਾ ਆਓ ਵਿਸ਼ਵਾਸ ਨਿਊਜ਼ ਨੇ ਪੋਸਟ ਦੀ ਜਾਂਚ ਕੀਤੀ ਅਤੇ ਪਾਇਆ ਕਿ ਵਾਇਰਲ ਕੀਤੀ ਜਾ ਰਹੀ ਤਸਵੀਰ ਫਰਜ਼ੀ ਹੈ। ਅਕਸ਼ੈ ਕੁਮਾਰ ਦੇ ਹੱਥ ‘ਚ ਦਿਖਾਈ ਦੇਣ ਵਾਲੇ ਪਲੇਕਾਰਡ ਨੂੰ ਐਡਿਟ ਕੀਤਾ ਗਿਆ ਹੈ। ਅਸਲ ਫੋਟੋ ਅਪ੍ਰੈਲ 2020 ਦੀ ਹੈ, ਇਸ ਵਿੱਚ ਅਕਸ਼ੈ ਕੁਮਾਰ ਦੇ ਪਲੇਕਾਰਡ ਤੇ ‘Dil se Thank You ‘ ਲਿਖਿਆ ਹੋਇਆ ਸੀ। ਹੁਣ ਇਸ ਪੁਰਾਣੀ ਤਸਵੀਰ ਨੂੰ ਐਡਿਟ ਕਰਕੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। - By: Umam Noor - Published: Jul 13, 2022 at 10:56 AM - Updated: Jul 13, 2022 at 11:10 AM ਨਵੀਂ ਦਿੱਲੀ (ਵਿਸ਼ਵਾਸ ਨਿਊਜ਼)- ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਅਕਸ਼ੈ ਕੁਮਾਰ ਦੇ ਹੱਥ ਚ ਇੱਕ ਪਲੇਕਾਰਡ ਹੈ ਅਤੇ ਇਸ ਦੇ ਜ਼ਰੀਏ ਇੱਕ ਆਨਲਾਈਨ ਟ੍ਰੇਡਿੰਗ ਐਪ ਦਾ ਐਂਡੋਰਸਮੈਂਟ ਕੀਤਾ ਜਾ ਰਿਹਾ ਹੈ। ਤਸਵੀਰ ਨੂੰ ਸੱਚ ਮੰਨਦੇ ਹੋਏ ਯੂਜ਼ਰਸ ਇਸ ਨੂੰ ਵਾਇਰਲ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਪੋਸਟ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਵਾਇਰਲ ਕੀਤੀ ਜਾ ਰਹੀ ਤਸਵੀਰ ਫਰਜ਼ੀ ਹੈ। ਅਕਸ਼ੈ ਕੁਮਾਰ ਦੇ ਹੱਥ ‘ਚ ਦਿਖਾਈ ਦੇਣ ਵਾਲੇ ਪਲੇਕਾਰਡ ਨੂੰ ਐਡਿਟ ਕੀਤਾ ਗਿਆ ਹੈ। ਅਸਲ ਫੋਟੋ ਅਪ੍ਰੈਲ 2020 ਦੀ ਹੈ, ਜਿਸ ਵਿੱਚ ਅਕਸ਼ੈ ਕੁਮਾਰ ਦੇ ਪਲੇਕਾਰਡ ਤੇ ‘ਦਿਲ ਤੋਂ ਥੈਂਕ ਯੂ’ ਲਿਖਿਆ ਹੋਇਆ ਸੀ। ਹੁਣ ਇਸ ਪੁਰਾਣੀ ਤਸਵੀਰ ਨੂੰ ਐਡਿਟ ਕਰਕੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਕੀ ਹੈ ਵਾਇਰਲ ਪੋਸਟ ‘ਚ ? ਫੇਸਬੁੱਕ ਯੂਜ਼ਰ ‘ਦੀਪਕ ਸੋਨੀ’ ਨੇ ਅਭਿਨੇਤਾ ਅਕਸ਼ੈ ਕੁਮਾਰ ਦੀ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦੇ ਹੱਥ ਵਿੱਚ ਪਲੇਕਾਰਡ ਹੈ ਅਤੇ ਪੋਸਟ ਵਿੱਚ ਆਨਲਾਈਨ ਟਰੇਡਿੰਗ ਐਪ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਹ ਤਸਵੀਰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਤੇ ਵਾਇਰਲ ਹੋ ਰਹੀ ਹੈ। ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਦੇਖੋ। ਪੜਤਾਲ ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਰਾਹੀਂ ਅਕਸ਼ੈ ਕੁਮਾਰ ਦੀ ਵਾਇਰਲ ਤਸਵੀਰ ਨੂੰ ਸਰਚ ਕੀਤਾ। ਸਰਚ ਕੀਤੇ ਜਾਣ ਤੇ ਸਾਨੂੰ ਇਹ ਫੋਟੋ 9 ਅਪ੍ਰੈਲ 2019 ਨੂੰ ਅਕਸ਼ੈ ਕੁਮਾਰ ਦੇ ਟਵਿੱਟਰ ਹੈਂਡਲ ਤੇ ਟਵੀਟ ਕੀਤੀ ਹੋਈ ਮਿਲੀ। ਹਾਲਾਂਕਿ, ਪਲੇਕਾਰਡ ਤੇ ਲਿਖਿਆ ਸੀ,’ ‘#Dil se Thank You’. ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੋਰੋਨਾ ਵੋਰੀਅਰਸ ਦਾ ਧੰਨਵਾਦ ਕਰਦੇ ਹੋਏ ਇਹ ਟਵੀਟ ਕੀਤਾ ਸੀ ਅਤੇ ਪਲੇਕਾਰਡ ਫੜੇ ਹੋਏ ਆਪਣੀ ਫੋਟੋ ਸ਼ੇਅਰ ਕੀਤੀ ਸੀ। ਅਕਸ਼ੈ ਕੁਮਾਰ ਦੀ ਇੰਸਟਾਗ੍ਰਾਮ ਹੈਂਡਲ ਤੇ ਵੀ ਸਾਨੂੰ ਉਨ੍ਹਾਂ ਦੀ ਇਹ ਤਸਵੀਰ ਦੇਖਣ ਨੂੰ ਮਿਲੀ। ਇੱਥੇ ਵੀ ਪਲੇਕਾਰਡ ਵਿੱਚ’‘#Dil se Thank You ਲਿਖਿਆ ਹੋਇਆ ਹੈ। ਪੋਸਟ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤਾ ਗਿਆ ਹੈ, ‘Name:Akshay Kumar City : Mumbai Mere aur mere parivaar ki taraf se…Police, Nagar Nigam ke workers, doctors, nurses, NGOs, volunteers, government officials, vendors, building ke guards ko #DilSeThankYou”. ਅਕਸ਼ੈ ਕੁਮਾਰ ਦੀ ਵਾਇਰਲ ਹੋਈ ਅਸਲੀ ਅਤੇ ਫਰਜੀ ਤਸਵੀਰ ਦੇ ਵਿੱਚਕਾਰ ਦੇ ਫਰਕ ਨੂੰ ਇੱਥੇ ਦੇਖਿਆ ਜਾ ਸਕਦਾ ਹੈ। ਓਪਨ ਸਰਚ ਵਿੱਚ ਸਾਨੂੰ ਅਕਸ਼ੈ ਕੁਮਾਰ ਨਾਲ ਜੁੜੀ ਅਜਿਹੀ ਕੋਈ ਵੀ ਖਬਰ ਨਹੀਂ ਮਿਲੀ, ਜਿਸ ਵਿੱਚ ਉਨ੍ਹਾਂ ਨੂੰ ਟ੍ਰੇਡਿੰਗ ਐਪ ਨੂੰ ਐਂਡੋਰਸ ਕਰਨ ਦੀ ਗੱਲ ਕੀਤੀ ਹੋਵੇ। ਅਪ੍ਰੈਲ 2022 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਅਕਸ਼ੈ ਕੁਮਾਰ 30 ਬ੍ਰਾਂਡਾਂ ਨੂੰ ਐਂਡੋਰਸ ਕਰਦੇ ਹਨ , ਜਿਹਨਾਂ ਵਿੱਚ Fau-G, GOQii, Honda, Nirma, Policy Bazaar, Livguard Energy, Harpic, Suthol, Dollar, Tata Motors, PC Jewelers, Revital H, Lever Ayush, and Cardekho’ ਬ੍ਰਾਂਡਸ ਸ਼ਾਮਿਲ ਹਨ। ਪੋਸਟ ਦੀ ਪੁਸ਼ਟੀ ਦੇ ਲਈ ਅਸੀਂ ਦੈਨਿਕ ਜਾਗਰਣ ਵਿੱਚ ਬਾਲੀਵੁੱਡ ਨੂੰ ਕਵਰ ਕਰਨ ਵਾਲੀ ਕੋਰਸਪੌਂਡੈਂਟ ਸਮਿਤਾ ਸ਼੍ਰੀਵਾਸਤਵ ਨਾਲ ਸੰਪਰਕ ਕੀਤਾ ਅਤੇ ਵਾਇਰਲ ਪੋਸਟ ਨੂੰ ਉਨ੍ਹਾਂ ਦੇ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਤਸਵੀਰ ਐਡੀਟੇਡ ਹੈ। ਅਕਸ਼ੈ ਕੁਮਾਰ ਆਨਲਾਈਨ ਟ੍ਰੇਡਿੰਗ ਐਪ ਨੂੰ ਐਂਡੋਰਸ ਨਹੀਂ ਕਰਦੇ ਹਨ। ਫਰਜ਼ੀ ਪੋਸਟ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਵਿੱਚ ਅਸੀਂ ਪਾਇਆ ਕਿ ਯੂਜ਼ਰ ਕੋਲਕਾਤਾ ਦਾ ਨਿਵਾਸੀ ਹੈ ਅਤੇ ਯੂਜ਼ਰ ਦੇ 211 ਫੋਲੋਅਰਸ ਹਨ। ਨਤੀਜਾ: ਵਿਸ਼ਵਾਸ ਨਿਊਜ਼ ਨੇ ਪੋਸਟ ਦੀ ਜਾਂਚ ਕੀਤੀ ਅਤੇ ਪਾਇਆ ਕਿ ਵਾਇਰਲ ਕੀਤੀ ਜਾ ਰਹੀ ਤਸਵੀਰ ਫਰਜ਼ੀ ਹੈ। ਅਕਸ਼ੈ ਕੁਮਾਰ ਦੇ ਹੱਥ ‘ਚ ਦਿਖਾਈ ਦੇਣ ਵਾਲੇ ਪਲੇਕਾਰਡ ਨੂੰ ਐਡਿਟ ਕੀਤਾ ਗਿਆ ਹੈ। ਅਸਲ ਫੋਟੋ ਅਪ੍ਰੈਲ 2020 ਦੀ ਹੈ, ਇਸ ਵਿੱਚ ਅਕਸ਼ੈ ਕੁਮਾਰ ਦੇ ਪਲੇਕਾਰਡ ਤੇ ‘Dil se Thank You ‘ ਲਿਖਿਆ ਹੋਇਆ ਸੀ। ਹੁਣ ਇਸ ਪੁਰਾਣੀ ਤਸਵੀਰ ਨੂੰ ਐਡਿਟ ਕਰਕੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। - Claim Review : ਅਭਿਨੇਤਾ ਅਕਸ਼ੈ ਕੁਮਾਰ ਦੀ ਫੋਟੋ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਦੇ ਹੱਥ 'ਚ ਇੱਕ ਪਲੇਕਾਰਡ ਹੈ ਅਤੇ ਪੋਸਟ 'ਚ ਆਨਲਾਈਨ ਟ੍ਰੇਡਿੰਗ ਐਪ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। - Claimed By : ਦੀਪਕ ਸੋਨੀ - Fact Check : ਫਰਜ਼ੀ ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
schema:mentions
schema:reviewRating
schema:author
schema:datePublished
schema:inLanguage
  • English
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 8 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software