About: http://data.cimple.eu/claim-review/b7286212b9d9f5d2c3b551fe3bf4fb17a84b71a4f6eaa8fb27dd1073     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check Contact Us: checkthis@newschecker.in Fact checks doneFOLLOW US Fact Check ਵਟਸਐਪ ‘ਤੇ ਵਾਇਰਲ ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ Canada ਵਿੱਚ ਸਿੱਖ ਆਗੂ ਪ੍ਰਭਮੀਤ ਸਿੰਘ ਸਰਕਾਰੀਆ ਨੂੰ ਕਨਾਡਾ ਦਾ ਖਜ਼ਾਨਾ ਮੰਤਰੀ ਚੁਣਿਆ ਗਿਆ ਹੈ। ਤਸਵੀਰ ਵਿੱਚ ਪ੍ਰਭਮੀਤ ਸਿੰਘ ਸਰਕਾਰੀਆ ਨੂੰ ਦੇਖਿਆ ਜਾ ਸਕਦਾ ਹੈ। ਫੇਸਬੁੱਕ ਤੇ ਕੁਝ ਕੀ ਵਰਡ ਦੀ ਮਦਦ ਨਾਲ ਸਰਚ ਕਰਨ ਤੇ ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਜੂਨ ਤੋਂ ਇਹ ਪੋਸਟ ਵਾਇਰਲ ਹੋ ਰਹੀ ਹੈ। ਫੇਸਬੁੱਕ ਯੂਜ਼ਰ ਰੰਗੀ ਖਾਨ ਨੇ ਅਗਸਤ ਵਿੱਚ ਵਾਇਰਲ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ , ‘ਕਨੇਡਾ ਵਿਖੇ ਸਿੱਖ ਭਰਾਂ ਨੂੰ ਖਜਾਨਾ ਮੰਤਰੀ ਬਣਾਉਣ ਤੇ ਬਹੁਤ ਬਹੁਤ ਮੁਬਾਰਕਾਂ ਜੀ । ਅਸੀਂ ਕਨੇਡਾ ਦੀ ਸਰਕਾਰ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ।’ ਫੇਸਬੁੱਕ ਪੇਜ ਅੱਗ ਬਾਣੀ ਨੇ ਜੂਨ ਵਿੱਚ ਵਾਇਰਲ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ, Prabmeet Singh Sarkaria ਨੂੰ Ontario, Canada ਦੇ ਖਜ਼ਾਨਾ ਮੰਤਰੀ ਵਜੋਂ ਚੁਣਿਆ ਗਿਆ। ਹਰ ਸਿੱਖ ਮਾਣ ਮਹਿਸੂਸ ਕਰ ਰਿਹਾ ਹੈ। ਜੇ ਤੁਸੀਂ ਵਾਹਿਗੁਰੂ ਨੂੰ ਮੰਨਦੇ ਹੋ ਅਤੇ ਉਸ ‘ਤੇ ਵਿਸ਼ਵਾਸ ਕਰਦੇ ਹੋ, ਤੁਹਾਨੂੰ ਜ਼ਰੂਰ ਸਫਲਤਾ ਮਿਲੇਗੀ। ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਦੇ ਉੱਤੇ ਇਸ ਪੋਸਟ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ। ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਪੋਸਟ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ। ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਗੂਗਲ ਸਰਚ ਜਰੀਏ ਕਨਾਡਾ ਦੇ ਖਜ਼ਾਨਾ ਮੰਤਰੀ ਬਾਰੇ ਸਰਚ ਕੀਤੀ। ਕਨਾਡਾ ਸਰਕਾਰ ਦੇ ਪ੍ਰਧਾਨ ਮੰਤਰੀ ਦੀ ਅਧਿਕਾਰਿਕ ਵੈੱਬਸਾਈਟ pm.gc.ca ਦੇ ਮੁਤਾਬਕ Chrystia Freeland ਦੇਸ਼ ਦੀ ਖਜ਼ਾਨਾ ਮੰਤਰੀ ਹਨ ਅਤੇ ਕ੍ਰਿਸਟਿਆ ਦੇਸ਼ ਦੀ ਡਿਪਟੀ ਪ੍ਰਧਾਨ ਮੰਤਰੀ ਵੀ ਹਨ। Chrystia Freeland ਬਾਰੇ ਜਾਣਕਾਰੀ ਨੂੰ ਤੁਸੀਂ ਇਥੇ ਕਲਿਕ ਕਰ ਪੜ੍ਹ ਸਕਦੇ ਹੋ। ਸਰਚ ਨੂੰ ਜਾਰੀ ਰੱਖਦੇ ਹੋਏ ਅਸੀਂ ਪ੍ਰਭਮੀਤ ਸਿੰਘ ਸਰਕਾਰੀਆ ਬਾਰੇ ਲੱਭਣਾ ਸ਼ੁਰੂ ਕੀਤਾ। ਸਾਨੂੰ ਅਜਿਹੀਆਂ ਕਈ ਖਬਰਾਂ ਮਿਲੀਆਂ ਜਿਨ੍ਹਾਂ ਵਿਚ ਦੱਸਿਆ ਗਿਆ ਕਿ ਪ੍ਰਭਮੀਤ ਸਿੰਘ ਨੂੰ ਕਨਾਡਾ, ਉਨਟਾਰੀਓ ਦੇ ਟ੍ਰੇਜ਼ਰੀ ਬੋਰਡ ਦਾ ਪ੍ਰਧਾਨ 18 ਜੂਨ ਨੂੰ ਚੁਣਿਆ ਗਿਆ ਸੀ। ਇਸ ਨੂੰ ਲੈ ਕੇ on-sitemag.com ਦੀ ਖਬਰ ਨੂੰ ਇਥੇ ਕਲਿਕ ਕਰ ਪੜ੍ਹ ਸਕਦੇ ਹੋ। NDTV ਦੁਆਰਾ 19 ਜੂਨ, 2021 ਨੂੰ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ ਕਿ ਪ੍ਰਭਮੀਤ ਸਿੰਘ ਸਰਕਾਰੀਆ ਨੂੰ ਕਨਾਡਾ, ਉਨਟਾਰੀਓ ਦੇ ਟ੍ਰੇਜ਼ਰੀ ਬੋਰਡ ਦਾ ਪ੍ਰਧਾਨ ਬਣਾਇਆ ਗਿਆ ਹੈ। NDTV ਦੁਆਰਾ ਪ੍ਰਕਾਸ਼ਿਤ ਖਬਰ ਨੂੰ ਇਥੇ ਕਲਿਕ ਕਰ ਪੜ੍ਹ ਸਕਦੇ ਹੋ। ਸਰਚ ਦੇ ਦੌਰਾਨ ਅਸੀਂ ਪ੍ਰਭਮੀਤ ਸਿੰਘ ਸਰਕਾਰੀਆ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਸਰਚ ਕੀਤਾ। ਪ੍ਰਭਮੀਤ ਦੇ ਸੋਸ਼ਲ ਮੀਡਿਆ ਅਕਾਊਂਟ ਵਿਚ ਦਿੱਤੀ ਜਾਣਕਾਰੀ ਅਨੁਸਾਰ ਉਹ ਕਨਾਡਾ, ਉਨਟਾਰੀਓ ਦੇ ਟ੍ਰੇਜ਼ਰੀ ਬੋਰਡ ਦੇ ਪ੍ਰਧਾਨ ਹਨਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਪ੍ਰਭਮੀਤ ਸਿੰਘ ਸਰਕਾਰੀਆ ਕਨਾਡਾ ਦੇ ਖਜ਼ਾਨਾ ਮੰਤਰੀ ਨਹੀਂ ਹਨ। ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਜਾਣਕਾਰੀ ਗਲਤ ਹੈ। ਪ੍ਰਭਮੀਤ ਸਿੰਘ ਸਰਕਾਰੀਆ ਕਨਾਡਾ ਦੇ ਖਜ਼ਾਨਾ ਮੰਤਰੀ ਨਹੀਂ ਹਨ। Onsite Mag: https://www.on-sitemag.com/infrastructure/doug-ford-shuffles-cabinet-brings-back-rod-phillips-taps-surma-for-infrastructure/1003974218/ NDTV: https://www.ndtv.com/indians-abroad/indo-canadians-prabhmeet-sarkariya-and-parm-gill-join-cabinet-in-canadas-ontario-province-2467574 Canada CA: https://pm.gc.ca/en/cabinet/honourable-chrystia-freeland Prabmeet Singh Sarkaria: https://www.instagram.com/prabsarkaria/?hl=en ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 Shaminder Singh October 17, 2024 Shaminder Singh May 16, 2024 Shaminder Singh September 25, 2023
schema:mentions
schema:reviewRating
schema:author
schema:datePublished
schema:inLanguage
  • Hindi
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 8 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software