About: http://data.cimple.eu/claim-review/c02a7ebb8a35990eb2d067d2d3b26effeca225a3cef6fa0194fb62ac     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Fact Check: ਅਮੇਠੀ ਵਿਚ ਨਹੀਂ ਹੋਈ ਰਾਹੁਲ ਗਾਂਧੀ ਦੀ ਪਿਟਾਈ, ਤਸਵੀਰ ਨਾਲ ਕਿੱਤੀ ਗਈ ਹੈ ਛੇੜਛਾੜ - By: Bhagwant Singh - Published: May 16, 2019 at 11:14 AM - Updated: Jun 24, 2019 at 11:33 AM ਨਵੀਂ ਦਿੱਲੀ (ਵਿਸ਼ਵਾਸ ਟੀਮ)। ਅੱਜਕਲ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਦਾਅਵਾ ਕਰਿਆ ਜਾ ਰਿਹਾ ਹੈ ਕਿ ਇਹ ਪੋਸਟ ਰਾਹੁਲ ਗਾਂਧੀ ਦੇ ਅਮੇਠੀ ਦੌਰੇ ਦੇ ਦੌਰਾਨ ਦੀ ਹੈ ਅਤੇ ਉਹਨਾਂ ਦੇ ਚਿਹਰੇ ਤੇ ਸੱਟਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ। ਨਾਲ ਹੀ ਲਿਖਿਆ ਹੈ, “ਰਾਹੁਲ ਗਾਂਧੀ ਦਾ ਕਲ ਅਮੇਠੀ ਵਿਚ ਜ਼ੋਰਦਾਰ ਸਵਾਗਤ ਹੋਇਆ। ਕੁਝ ਜਿਆਦਾ ਹੀ ਸੇਵਾ ਹੋ ਗਈ।” ਇਸ ਤਸਵੀਰ ਨੂੰ ਜੇ ਇੱਕ ਨਜ਼ਰ ਵਿਚ ਦੇਖਿਆ ਜਾਏ ਤਾਂ ਸਾਫ ਦਿਖਾਈ ਦੇ ਰਿਹਾ ਹੈ ਕਿ ਓਸ ਵਿੱਚ ਰਾਹੁਲ ਗਾਂਧੀ ਦੀ ਤਸਵੀਰ ਹੈ। ਨਾਲ ਹੀ, ਉਸਦੇ ਪਿਛੋਕੜ ਵਿਚ ਕੈਲਾਸ਼ ਮਾਨਸਰੋਵਰ ਦਿਖਾਈ ਦੇ ਰਿਹਾ ਹੈ ਅਤੇ ਉਹਨਾਂ ਦੇ ਚਿਹਰੇ ਤੇ ਸੱਟਾਂ ਦੇ ਨਿਸ਼ਾਨ ਹਨ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ-ਪੜਤਾਲ ਵਿਚ ਇਸ ਤਸਵੀਰ ਨੂੰ ਫੋਟੋਸ਼ੋਪਡ ਸਾਬਤ ਕਿੱਤਾ ਅਤੇ ਨਾਲ ਹੀ ਇਸ ਖਬਰ ਨੂੰ ਫਰਜ਼ੀ। ਕੀ ਹੈ ਵਾਇਰਲ ਪੋਸਟ ਵਿਚ? 8 ਮਈ 2019 ਨੂੰ ਇੱਕ ਫੇਸਬੁੱਕ ਯੂਜ਼ਰ ਕਨਕ ਮਿਸ਼੍ਰਾ ਇੱਕ ਪੋਸਟ ਅਪਲੋਡ ਕਰਦੀ ਹੈ ਜਿਸਦੀ ਹੇਡਲਾਇਨ ਲਿਖਦੀ ਹੈ, “ਰਾਹੁਲ ਗਾਂਧੀ ਦਾ ਕਲ ਅਮੇਠੀ ਵਿਚ ਜ਼ੋਰਦਾਰ ਸਵਾਗਤ ਹੋਇਆ। ਕੁਝ ਜਿਆਦਾ ਹੀ ਸੇਵਾ ਹੋ ਗਈ।” ਇਹ ਦਾਅਵਾ ਕਰਿਆ ਜਾ ਰਿਹਾ ਹੈ ਕਿ ਅਮੇਠੀ ਦੌਰੇ ਦੇ ਵਕਤ ਦੀ ਰਾਹੁਲ ਗਾਂਧੀ ਦੀ ਤਸਵੀਰ ਹੈ। ਪੜਤਾਲ: ਆਪਣੀ ਪੜਤਾਲ ਦੀ ਸ਼ੁਰੂਆਤ ਵਿਚ ਹੀ ਇਸ ਤਸਵੀਰ ਨੂੰ ਧਿਆਨ ਨਾਲ ਵੇਖਦੇ ਹੀ ਇਹ ਸਮਝ ਆ ਗਿਆ ਕਿ ਇਸ ਤਸਵੀਰ ਵਿਚ ਦੋ ਤਸਵੀਰਾਂ ਨੂੰ ਜੋੜਿਆ ਗਿਆ ਹੈ। ਪਹਿਲੀ ਕੈਲਾਸ਼ ਮਾਨਸਰੋਵਰ ਦੀ ਤਸਵੀਰ ਅਤੇ ਦੁੱਜੀ ਰਾਹੁਲ ਗਾਂਧੀ ਦੀ। ਹੁਣ ਦੋਨਾਂ ਤਸਵੀਰਾਂ ਨੂੰ ਗੂਗਲ ਰੀਵਰਸ ਇਮੇਜ ਸਰਚ ਟੂਲ ਵਿਚ ਤਲਾਸ਼ਣਾ ਸ਼ੁਰੂ ਕਿੱਤਾ। ਇੰਟਰਨੇਟ ਤੇ ਪਹਿਲੀ ਤਸਵੀਰ ਨਾਲ ਮਿਲਦੀ ਜੁਲਦੀ ਤਸਵੀਰਾਂ ਮਿਲਣ ਲੱਗੀਆਂ। ਇਹ ਪੁਰਾਣੀ ਫੁਟੇਜ ਤੋਂ ਲਿੱਤੀ ਗਈ ਹੈ। ਫੇਰ ਅਸੀਂ ਰਾਹੁਲ ਗਾਂਧੀ ਦੀ ਤਸਵੀਰ ਨੂੰ ਲੱਭਣਾ ਸ਼ੁਰੂ ਕਿੱਤਾ, ਸਾਨੂੰ ਉਸਦੇ ਨਾਲ ਮਿਲਦੀ ਜੁਲਦੀ ਤਸਵੀਰਾਂ ਮਿਲਣ ਲੱਗੀਆਂ। ਵੱਖ ਵੱਖ ਪਲੇਟਫ਼ੋਰਮਸ ਤੇ, ਇੱਕ ਚੈਨਲ ਦੇ ਥਮਬਨੇਲ ਜੈਕਟ ਤੇ ਵੀ ਇਹ ਤਸਵੀਰ ਦਿਖਾਈ ਦਿੱਤੀ ਜਿਸ ਵਿੱਚ ਰਾਹੁਲ ਗਾਂਧੀ ਦੀ ਤਸਵੀਰ ਸੀ। ਪਰ ਓਸਤੇ ਸਟਾਂ ਦੇ ਨਿਸ਼ਾਨ ਨਹੀਂ ਸਨ, ਐਡੀਟਿੰਗ ਟੂਲ ਦੀ ਮਦਦ ਨਾਲ ਇਸ ਵਿਚ ਛੇੜ ਛਾੜ ਕਿੱਤੀ ਗਈ ਹੈ। ਦੋਨਾਂ ਤਸਵੀਰਾਂ ਨੂੰ ਵੇਖਿਆ ਜਾਏ ਤਾਂ ਕੁੱਝ ਬਿੰਦੂ ਗੋਰ ਕਰਨ ਲਾਇਕ ਹਨ। ਪਹਿਲਾ ਕੁੜਤੇ ਦਾ ਬਟਨ ਅਤੇ ਇੱਕ ਤਰੀਕੇ ਦਾ ਦਿਖਣਾ, ਦੁੱਜਾ ਚਿਹਰੇ ਤੇ ਹਲਕੀ ਦਾਹੜੀ। ਅਸੀਂ ਰਾਹੁਲ ਗਾਂਧੀ ਦੀ ਕੈਲਾਸ਼ ਮਾਨਸਰੋਵਰ ਯਾਤਰਾ ਦੇ ਦੌਰਾਨ ਦੀ ਸੂਚਨਾ ਅਤੇ ਖਬਰਾਂ ਨੂੰ ਵੇਖਣਾ ਸ਼ੁਰੂ ਕਿੱਤਾ ਤਾਂ ਜਾਗਰਣ ਨਿਊਜ਼ ਦਾ ਇੱਕ ਲੇਖ ਮਿਲਿਆ ਜਿਹੜਾ ਉਸ ਯਾਤਰਾ ਉੱਤੇ ਲਿਖਿਆ ਗਿਆ ਸੀ। “31 ਅਗਸਤ 2018 ਤੋਂ ਰਾਹੁਲ ਗਾਂਧੀ ਨੇ ਕੈਲਾਸ਼ ਮਾਨਸਰੋਵਰ ਦੀ ਯਾਤਰਾ ਸ਼ੁਰੂ ਕਿੱਤੀ।” ਨੇਪਾਲ ਤੋਂ ਕੈਲਾਸ਼ ਮਾਨਸਰੋਵਰ ਲਈ ਰਵਾਨਾ ਹੋਏ ਰਾਹੁਲ ਗਾਂਧੀ Publish Date:Sun, 02 Sep 2018 12:41 AM ਰਾਹੁਲ ਗਾਂਧੀ ਨੇ ਉਧਰੋਂ ਆਪਣੀ ਯਾਤਰਾ ਦੀ ਤਸਵੀਰਾਂ ਅਤੇ ਵੀਡੀਓ ਟਵਿੱਟਸ ਵੀ ਕਿੱਤੇ, ਜਿਸ ਵਿਚ ਕੁੜਤੇ ਅਤੇ ਲੋਕੇਸ਼ਨ ਦੀ ਫੋਟੋਆਂ ਨਹੀਂ ਸੀ। ਹੁਣ ਵਾਰੀ ਸੀ ਉਸ ਦਾਅਵੇ ਦੇ ਜਾਂਚ ਪੜਤਾਲ ਦੀ ਜੋ ਇਸ ਪੋਸਟ ਵਿਚ ਕਰਿਆ ਜਾ ਰਿਹਾ ਹੈ। “ਰਾਹੁਲ ਗਾਂਧੀ ਦਾ ਕਲ ਅਮੇਠੀ ਵਿਚ ਜ਼ੋਰਦਾਰ ਸਵਾਗਤ ਹੋਇਆ। ਕੁਝ ਜਿਆਦਾ ਹੀ ਸੇਵਾ ਹੋ ਗਈ। ” ਯਾਨੀ ਮਿਤੀ 8 ਮਈ 2019 ਨੂੰ ਇਹ ਪੋਸਟ ਪਾਈ ਗਈ ਅਤੇ ਅਮੇਠੀ ਦੌਰੇ ਦਾ ਜਿਕਰ ਵੀ ਹੋਇਆ, ਤਾਂ ਸਬਤੋਂ ਪਹਿਲਾਂ ਇਕ ਸਟੀਕ ਕੀ-ਵਰਡ ਪਾਕੇ ਉਹਨਾਂ ਦੇ ਅਮੇਠੀ ਦੌਰੇ ਦੀ ਖਬਰ ਅਤੇ ਵੀਡੀਓ ਆਦਿ ਦਾ ਲਿੰਕ ਲੱਭਣਾ ਸ਼ੁਰੂ ਕਿੱਤਾ। “ਰਾਹੁਲ ਗਾਂਧੀ ਹਾਲ ਹੀ ਵਿਚ ਕਦੋਂ ਅਮੇਠੀ ਗਏ ਅਤੇ ਉਹਨਾਂ ਦਾ ਕਾਰਕ੍ਰਮ ਕੀ ਸੀ।” ਸਾਨੂੰ News 18 ਦੀ ਖਬਰ ਦਾ ਲਿੰਕ ਮਿਲਿਆ, ਜਿਸਵਿੱਚ ਪ੍ਰਿਯੰਕਾ ਗਾਂਧੀ ਅਤੇ ਉਹਨਾਂ ਦੇ ਕਾਰਕ੍ਰਮ ਦੀ ਖਬਰ ਸੀ। ਜ਼ਮੀਨੀ ਸਤਰ ਦੀ ਜਾਣਕਾਰੀ ਲਈ ਅਸੀਂ ਨਿਊਜ਼ 18 ਦੇ ਸੀਨਿਅਰ ਕੋਰਸਪੌਂਡੈਂਟ ਕਾਜ਼ੀ ਫ਼ਰਾਜ਼ ਅਹਮਦ ਨਾਲ ਗੱਲ ਕਿੱਤੀ, ਜਿਹਨਾਂ ਨੇ ਇਸਤੇ ਲੇਖ ਲਿਖਿਆ ਸੀ।” ਉਹਨਾਂ ਨੇ ਦੱਸਿਆ ਕਿ ਰਾਹੁਲ ਗਾਂਧੀ 4 ਮਈ ਨੂੰ ਓਥੇ ਪ੍ਰਿਯੰਕਾ ਗਾਂਧੀ ਨਾਲ ਗਏ ਸੀ ਮਗਰ ਇੱਦਾ ਦੀ ਕੋਈ ਘਟਨਾ ਓਥੇ ਨਹੀਂ ਵਾਪਰੀ,ਇਹ ਖਬਰ ਫਰਜ਼ੀ ਹੈ।” ਟਾਈਟਲ: Stays in Amethi for Just 4 Hours’: Priyanka Gandhi Hits Back at Smriti Irani While Campaigning for Rahul The AICC general secretary Priyanka Gandhi also alleged that BJP was sending Rs 20,000 to village heads to influence the voters. ਉਸਦੇ ਬਾਅਦ ਅਸੀਂ ਖਬਰ ਦੀ ਮਜ਼ਬੂਤ ਪੁਸ਼ਟੀ ਕਰਨ ਲਈ ਕਾਂਗਰਸ ਦੇ ਰਾਸ਼ਟਰੀ ਪ੍ਰਵਕਤਾ ਅਖਿਲੇਸ਼ ਪ੍ਰਤਾਪ ਸਿੰਘ ਨਾਲ ਗੱਲਬਾਤ ਕਿੱਤੀ ਜਿਹਨਾਂ ਨੇ ਸਾਫ ਕਿਹਾ ਕਿ ਇਹ ਤਸਵੀਰ ਫਰਜ਼ੀ ਹੈ ਅਤੇ ਰਾਹੁਲ ਗਾਂਧੀ ਆਪਣੀ ਭੈਣ ਪ੍ਰਿਯੰਕਾ ਗਾਂਧੀ ਨਾਲ ਅਮੇਠੀ ਦੇ ਕੋਰਵਾ ਵਿਚ ਇਕ “ਮਹਿਲਾ ਵਰਕਰਸ ਮੀਟਿੰਗ” ਵਿਚ 4 ਮਈ ਨੂੰ ਗਏ ਸੀ। ਪਰ ਓਸੇ ਦਿਨ ਹੀ ਉਹ ਇੱਕ ਪਬਲਿਕ ਮੀਟਿੰਗ ਲਈ ਗੁਰੂਗਰਾਮ ਨਿਕਲ ਗਏ ਸੀ, ਯਾਨੀ ਕੁੱਝ ਦੇਰ ਹੀ ਉਹ ਓਥੇ ਰੁਕੇ ਸੀ। ਉਹਨਾਂ ਨੇ ਉਸ ਮੌਕੇ ਦੀ ਜਾਣਕਾਰੀ ਦਾ ਸੰਦੇਸ਼ ਅਤੇ ਤਸਵੀਰਾਂ ਵਿਸ਼ਵਾਸ ਨਿਊਜ਼ ਨਾਲ ਸ਼ੇਅਰ ਕਿੱਤੀ। ਤਸਵੀਰਾਂ ਵਿਚ ਰਾਹੁਲ ਗਾਂਧੀ ਨਾਲ ਪ੍ਰਿਯੰਕਾ ਗਾਂਧੀ ਹੈ। ਕਿਸੇ ਵੀ ਤਸਵੀਰ ਵਿਚ ਰਾਹੁਲ ਗਾਂਧੀ ਦੇ ਚਿਹਰੇ ਤੇ ਸੱਟ ਦਾ ਨਿਸ਼ਾਨ ਨਹੀਂ ਹੈ। ਜੇਕਰ ਇੰਨੀ ਵੱਡੀ ਘਟਨਾ ਹੁੰਦੀ ਹੈ ਤਾਂ ਮੀਡੀਆ ਦੀ ਸੁਰੱਖਿਆ ਬਣਦੀ ਹੈ। ਸਰਚ ਕਰਨ ਤੇ ਕੋਈ ਵੀ ਖਬਰ ਇਸ ਤ੍ਰਾਹ ਦੀ ਨਹੀ ਮਿਲੀ, ਦੁੱਜਾ ਕੈਲਾਸ਼ ਮਾਨਸਰੋਵਰ ਵਿਚ ਇੰਨਾ ਘੱਟ ਤਾਪਮਾਨ ਰਹਿੰਦਾ ਹੈ ਕਿ ਕੁੜਤੇ ਵਿਚ ਤਸਵੀਰ ਅਟਪਟੀ ਹੈ ਅਤੇ ਤਸਵੀਰਾਂ ਦੇ ਵਿਚ ਸਾਈਜ਼ ਅਤੇ ਸਪਸ਼ਟਾ ਦਾ ਸ਼ੱਕ ਪੈਦਾ ਕਰਦੀ ਹੈ। ਤਸਵੀਰ ਨੂੰ ਦੋ ਭਾਗਾਂ ਵਿਚ ਵਿਭਾਜਤ ਕਰਕੇ ਵੇਖਿਆ ਗਿਆ। ਪਹਿਲਾ ਕੈਲਾਸ਼ ਮਾਨਸਰੋਵਰ ਦੀ ਤਸਵੀਰ ਅਤੇ ਉਸਦੇ ਠੀਕ ਸਾਹਮਣੇ ਕੁੜਤੇ ਵਿਚ ਨਜ਼ਰ ਆ ਰਹੇ ਰਾਹੁਲ ਗਾਂਧੀ ਦੀ ਤਸਵੀਰ। ਹੁਣ ਵਾਰੀ ਸੀ ਇਸ ਖਬਰ ਨੂੰ ਵਾਇਰਲ ਕਰਨ ਵਾਲੀ ਕਨਕ ਮਿਸ਼ਰਾ ਦੇ ਪ੍ਰੋਫ਼ਾਈਲ ਦੀ ਸੋਸ਼ਲ ਸਕੈਨਿੰਗ ਕਰਨ ਦੀ, ਇਥੇ ਅਸੀਂ stalkscan ਟੂਲ ਦਾ ਇਸਤੇਮਾਲ ਕਿੱਤਾ ਅਤੇ ਪਾਇਆ ਕਿ ਇਹਨਾਂ ਦਾ ਪ੍ਰੋਫ਼ਾਈਲ ਜੁਲਾਈ 2018 ਵਿਚ ਬਣਿਆ ਸੀ ਅਤੇ ਇਹਨਾਂ ਦੇ ਫਾਲੋਅਰਸ ਦੀ ਗਿਣਤੀ 119, 879 ਹੈ। ਨਤੀਜਾ : ਵਿਸ਼ਵਾਸ ਨਿਊਜ਼ ਨੇ ਵਾਇਰਲ ਹੋ ਰਹੀ ਪੋਸਟ ਨੂੰ ਫਰਜ਼ੀ ਸਾਬਤ ਕਰਿਆ ਅਤੇ ਨਾਲ ਹੀ ਇਹ ਵੀ ਪਾਇਆ ਕਿ ਤਸਵੀਰ ਨਾਲ ਫੋਟੋਸ਼ੋਪਡ ਟੂਲ ਦੀ ਮਦਦ ਨਾਲ ਛੇੜਛਾੜ ਕਿੱਤੀ ਗਈ ਹੈ। ਪੂਰਾ ਸੱਚ ਜਾਣੋ. . . ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ। - Claim Review : ਅਮੇਠੀ ਵਿਚ ਰਾਹੁਲ ਗਾਂਧੀ ਦੀ ਪਿਟਾਈ - Claimed By : Fb User- kanak Mishra - Fact Check : ਫਰਜ਼ੀ
schema:mentions
schema:reviewRating
schema:author
schema:datePublished
schema:inLanguage
  • English
schema:itemReviewed
Faceted Search & Find service v1.16.115 as of Oct 09 2023


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data] Valid XHTML + RDFa
OpenLink Virtuoso version 07.20.3238 as of Jul 16 2024, on Linux (x86_64-pc-linux-musl), Single-Server Edition (126 GB total memory, 5 GB memory in use)
Data on this page belongs to its respective rights holders.
Virtuoso Faceted Browser Copyright © 2009-2025 OpenLink Software