About: http://data.cimple.eu/claim-review/c56b102c46f4168501c6d9b68cb301d748ab6f19cf7211caf430c29a     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Fact Check: ਪਾਣੀ ਨਾਲ ਭਰੇ ਸ਼ੋਅਰੂਮ ਦੀ ਇਹ ਵਾਇਰਲ ਤਸਵੀਰ ਮੁੰਬਈ ਦੀ ਨਹੀਂ, ਪਟਨਾ ਦੀ ਹੈ ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਾਣੀ ਨਾਲ ਭਰੇ ਸ਼ੋਅਰੂਮ ਦੀ ਵਾਇਰਲ ਤਸਵੀਰ ਬਾਰੇ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਸਾਬਿਤ ਹੋਈ। ਵਾਇਰਲ ਤਸਵੀਰ ਪਟਨਾ ਦੇ ਇੱਕ ਰੇਮੰਡ ਸ਼ੋਅਰੂਮ ਦੀ ਹੈ। ਜੋ ਸਤੰਬਰ 2019 ਵਿੱਚ ਭਾਰੀ ਮੀਂਹ ਕਾਰਨ ਲਗਭਗ ਅੱਧਾ ਪਾਣੀ ਵਿੱਚ ਡੁੱਬ ਗਿਆ ਸੀ। ਜਿਸ ਨੂੰ ਹੁਣ ਮੁੰਬਈ ਨਾਲ ਜੋੜ ਕੇ ਹਾਲ – ਫਿਲਹਾਲ ਦਾ ਦੱਸਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ। - By: Pragya Shukla - Published: Jul 13, 2022 at 10:35 AM ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ਤੇ ਪਾਣੀ ਨਾਲ ਭਰੇ ਸ਼ੋਅਰੂਮ ਦੀ ਇੱਕ ਤਸਵੀਰ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਮੁੰਬਈ ਵਿੱਚ ਆਈ ਬਾਰਿਸ਼ ਦੇ ਬਾਅਦ ਦੀ ਹੈ। ਮੁੰਬਈ ਦੇ ਬੋਰੀਵਲੀ ਇਲਾਕੇ ‘ਚ ਮੀਂਹ ਕਾਰਨ ਹੋਈ ਤਬਾਹੀ ‘ਚ ਇੱਕ ਕੱਪੜਿਆਂ ਦਾ ਸ਼ੋਅਰੂਮ ਅੱਧਾ ਡੁੱਬ ਗਿਆ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁੰਨ ਸਾਬਿਤ ਹੋਇਆ। ਵਾਇਰਲ ਤਸਵੀਰ ਪਟਨਾ ਦੇ ਇੱਕ ਰੇਮੰਡ ਸ਼ੋਅਰੂਮ ਦੀ ਹੈ। ਜੋ ਸਤੰਬਰ 2019 ਵਿੱਚ ਭਾਰੀ ਮੀਂਹ ਕਾਰਨ ਲਗਭਗ ਅੱਧਾ ਪਾਣੀ ਵਿੱਚ ਡੁੱਬ ਗਿਆ ਸੀ। ਜਿਸ ਨੂੰ ਹੁਣ ਮੁੰਬਈ ਨਾਲ ਜੋੜ ਕੇ ਹਾਲ – ਫਿਲਹਾਲ ਦਾ ਦੱਸਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ। ਕੀ ਹੈ ਵਾਇਰਲ ਪੋਸਟ ‘ਚ ? ਫੇਸਬੁੱਕ ਯੂਜ਼ਰ Jose Rosario Francis DSouza (Rosario) ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, “ਭਾਰੀ ਬਾਰਿਸ਼ ਵਿੱਚ ਸੂਟ ਨੂੰ ਇੱਕ ਸਵੀਮਿੰਗ ਸੂਟ ਬਣਾ ਦਿੱਤਾ।” ਇਸ ਪੋਸਟ ਦਾ ਆਰਕਾਈਵ ਵਰਜਨ ਇੱਥੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡਿਆ ਦੇ ਵੱਖ-ਵੱਖ ਪਲੇਟਫਾਰਮਾਂ ਤੇ ਵੀ ਕਈ ਹੋਰ ਯੂਜ਼ਰਸ ਨੇ ਇਸ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ। ਪੜਤਾਲ ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਗੂਗਲ ਰਿਵਰਸ ਇਮੇਜ ਰਾਹੀਂ ਫੋਟੋ ਨੂੰ ਸਰਚ ਕੀਤਾ। ਇਸ ਦੌਰਾਨ ਸਾਨੂੰ ਇਹ ਫੋਟੋ 20 ਸਤੰਬਰ 2019 ਨੂੰ ਨਈ ਦੁਨੀਆ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਇੱਕ ਖਬਰ ਵਿੱਚ ਮਿਲੀ। ਰਿਪੋਰਟ ‘ਚ ਦਿੱਤੀ ਗਈ ਜਾਣਕਾਰੀ ਮੁਤਾਬਿਕ ਇਹ ਫੋਟੋ ਬਿਹਾਰ ਦੇ ਪਟਨਾ ਦੀ ਹੈ। ਪਟਨਾ ‘ਚ ਲਗਾਤਾਰ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਹਥੂਆ ਮਾਰਕੀਟ ਸਥਿਤ ਰੇਮੰਡ ਦੇ ਸ਼ੋਅਰੂਮ ‘ਚ ਮੀਂਹ ਦਾ ਪਾਣੀ ਆ ਗਿਆ ਸੀ।ਜਿਸ ਕਾਰਨ ਸ਼ੋਅਰੂਮ ਵਿੱਚ ਰੱਖੇ ਕਈ ਕੱਪੜੇ ਖਰਾਬ ਹੋ ਗਏ ਸੀ ਅਤੇ ਮਾਲਕ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਸੀ। ਰਿਪੋਰਟ ‘ਚ ਸ਼ੋਅਰੂਮ ਦੀਆਂ ਹੋਰ ਤਸਵੀਰਾਂ ਵੀ ਦੇਖੀਆਂ ਜਾ ਸਕਦੀਆਂ ਹਨ। ਕਈ ਹੋਰ ਵੈੱਬਸਾਈਟਾਂ ਨੇ ਵੀ ਇਸ ਰਿਪੋਰਟ ਨੂੰ ਪ੍ਰਕਾਸ਼ਿਤ ਕੀਤਾ ਹੈ। ਨਿਊਜ਼ 18 ਬਿਹਾਰ ਨੇ ਵੀ ਸਾਲ 2019 ਵਿੱਚ ਇਸ ਤਸਵੀਰ ਨੂੰ ਟਵੀਟ ਕਰਕੇ ਪਟਨਾ ਦਾ ਹੀ ਦੱਸਿਆ ਸੀ। ਜਾਂਚ ਦੌਰਾਨ ਸਾਨੂੰ ਵਾਇਰਲ ਤਸਵੀਰ ਨਾਲ ਜੁੜੀ ਵੀਡੀਓ ਰਿਪੋਰਟ ਪਟਨਾ ਦੇ ਕਈ ਸਥਾਨਕ ਯੂਟਿਊਬ ਨਿਊਜ਼ ਚੈਨਲਾਂ ਤੇ ਵੀ ਮਿਲੀ। ਇੱਥੇ ਵੀ ਇਸ ਤਸਵੀਰ ਨੂੰ ਮੁੰਬਈ ਦਾ ਨਹੀਂ, ਸਗੋਂ ਪਟਨਾ ਦਾ ਹੀ ਦੱਸਿਆ ਗਿਆ ਹੈ। ਵਧੇਰੇ ਜਾਣਕਾਰੀ ਲਈ ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ ਬਿਹਾਰ ਦੇ ਸੂਬਾ ਬਿਊਰੋ ਚੀਫ ਅਰਵਿੰਦ ਸ਼ਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਵਾਇਰਲ ਦਾਅਵਾ ਗ਼ਲਤ ਹੈ। ਵਾਇਰਲ ਤਸਵੀਰ ਪਟਨਾ ਦੇ ਇੱਕ ਰੇਮੰਡ ਸ਼ੋਅਰੂਮ ਦੀ ਹੈ। ਜੋ ਸਤੰਬਰ 2019 ਵਿੱਚ ਭਾਰੀ ਮੀਂਹ ਕਾਰਨ ਲਗਭਗ ਅੱਧਾ ਡੁੱਬ ਗਿਆ ਸੀ। ਵਿਸ਼ਵਾਸ ਨਿਊਜ਼ ਨੇ ਜਾਂਚ ਦੇ ਆਖਰੀ ਪੜਾਅ ਵਿੱਚ ਉਸ ਪ੍ਰੋਫਾਈਲ Jose Rosario Francis DSouza (Rosario) ਦੀ ਪਿਛੋਕੜ ਦੀ ਜਾਂਚ ਕੀਤੀ। ਅਸੀਂ ਪਾਇਆ ਕਿ ਫੇਸਬੁੱਕ ਤੇ ਯੂਜ਼ਰ ਨੂੰ 43 ਲੋਕ ਫੋਲੋ ਕਰਦੇ ਹਨ ਅਤੇ ਯੂਜ਼ਰ ਗੋਆ ਦਾ ਨਿਵਾਸੀ ਹੈ। ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਾਣੀ ਨਾਲ ਭਰੇ ਸ਼ੋਅਰੂਮ ਦੀ ਵਾਇਰਲ ਤਸਵੀਰ ਬਾਰੇ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਸਾਬਿਤ ਹੋਈ। ਵਾਇਰਲ ਤਸਵੀਰ ਪਟਨਾ ਦੇ ਇੱਕ ਰੇਮੰਡ ਸ਼ੋਅਰੂਮ ਦੀ ਹੈ। ਜੋ ਸਤੰਬਰ 2019 ਵਿੱਚ ਭਾਰੀ ਮੀਂਹ ਕਾਰਨ ਲਗਭਗ ਅੱਧਾ ਪਾਣੀ ਵਿੱਚ ਡੁੱਬ ਗਿਆ ਸੀ। ਜਿਸ ਨੂੰ ਹੁਣ ਮੁੰਬਈ ਨਾਲ ਜੋੜ ਕੇ ਹਾਲ – ਫਿਲਹਾਲ ਦਾ ਦੱਸਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ। - Claim Review : ਮੁੰਬਈ ਦੇ ਬੋਰੀਵਲੀ ਇਲਾਕੇ 'ਚ ਮੀਂਹ ਕਾਰਨ ਹੋਈ ਤਬਾਹੀ 'ਚ ਕੱਪੜਿਆਂ ਦਾ ਇਕ ਸ਼ੋਅਰੂਮ ਅੱਧਾ ਡੁੱਬ ਗਿਆ। - Claimed By : Jose Rosario Francis DSouza - Fact Check : ਭ੍ਰਮਕ ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
schema:mentions
schema:reviewRating
schema:author
schema:datePublished
schema:inLanguage
  • English
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 10 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software