About: http://data.cimple.eu/claim-review/cd77c7bdc721bd88b12c95775aa4260db50d8babf72e64ac082018a3     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Fact Check : ਮੈਡਮ ਤੁਸਾਦ ਦੀ ਟੀਮ ਨੂੰ ਮਾਪ ਦਿੰਦੇ ਹੋਏ ਪੀਐਮ ਮੋਦੀ ਦੀ ਤਸਵੀਰ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਵਿਸ਼ਵਾਸ ਟੀਮ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਸਾਬਿਤ ਹੋਇਆ। ਜਿਸ ਮਹਿਲਾ ਨੂੰ ਮੇਕਅੱਪ ਆਰਟਿਸਟ ਵਜੋਂ ਵਾਇਰਲ ਕੀਤਾ ਜਾ ਰਿਹਾ ਹੈ , ਉਹ ਮੈਡਮ ਤੁਸਾਦ ਦੀ ਐਕਸਪਰਟ ਟੀਮ ਦੀ ਮੈਂਬਰ ਹੈ। ਮਾਰਚ 2016 ਵਿੱਚ, ਪੂਰੀ ਟੀਮ ਪੀਐਮ ਮੋਦੀ ਦੇ ਨਿਵਾਸ ਤੇ ਉਨ੍ਹਾਂ ਦੇ ਸਟੈਚੂ ਦੇ ਲਈ ਉਨ੍ਹਾਂ ਦਾ ਮਾਪ ਲੈਣ ਆਈ ਸੀ । - By: Pragya Shukla - Published: Dec 31, 2021 at 07:46 PM ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਵਿੱਚ ਇੱਕ ਔਰਤ ਪੀਐਮ ਮੋਦੀ ਦੇ ਬਾਲਾਂ ਦੇ ਕੋਲ ਖੜ੍ਹੀ ਕੁਝ ਕਰਦੀ ਨਜ਼ਰ ਆ ਰਹੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੀਐਮ ਮੋਦੀ ਮੇਕਅੱਪ ਕਰਾਉਂਦੇ ਹੋਏ ਨਜ਼ਰ ਆ ਰਹੇ ਹਨ। ਵਿਸ਼ਵਾਸ ਟੀਮ ਦੀ ਜਾਂਚ ਵਿੱਚ ਇਹ ਦਾਅਵਾ ਫਰਜ਼ੀ ਸਾਬਿਤ ਹੋਇਆ। ਜਿਸ ਔਰਤ ਨੂੰ ਮੇਕਅੱਪ ਆਰਟਿਸਟ ਦੱਸਦੇ ਵਾਇਰਲ ਕੀਤਾ ਜਾ ਰਿਹਾ ਹੈ , ਉਹ ਮੈਡਮ ਤੁਸਾਦ ਦੀ ਐਕਸਪਰਟ ਟੀਮ ਦੀ ਇੱਕ ਮੈਂਬਰ ਹੈ। ਮਾਰਚ 2016 ਵਿੱਚ, ਪੂਰੀ ਟੀਮ ਪੀਐਮ ਮੋਦੀ ਦੇ ਨਿਵਾਸ ਤੇ ਉਨ੍ਹਾਂ ਦੇ ਸਟੈਚੂ ਦੇ ਲਈ ਉਨ੍ਹਾਂ ਦਾ ਮਾਪ ਲੈਣ ਆਈ ਸੀ। ਕੀ ਹੈ ਵਾਇਰਲ ਪੋਸਟ ਵਿੱਚ ? ਫੇਸਬੁੱਕ ਯੂਜ਼ਰ Harish Sagar ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਜਿਸ ਦੇਸ਼ ਦਾ ਪੁਰਸ਼ ਪ੍ਰਧਾਨ ਮੰਤਰੀ ਨਵੀਂ ਨਵੇਲੀ ਦੁਲਹਨ ਵਾਂਗ ਬਿਊਟੀ ਪਾਰਲਰ ‘ਚ ਸੱਜਣ ਸਵਰਨ ਦਾ ਸ਼ੌਕੀਨ ਹੋਵੇ ਉਸ ਦੇਸ਼ ਦਾ ਬਰਬਾਦ ਹੋਣਾ ਨਿਸ਼ਚਿਤ ਹੈ। ਇੱਥੇ ਵਾਇਰਲ ਸੰਦੇਸ਼ ਨੂੰ ਜਿਉਂ ਦਾ ਤਿਉਂ ਪੇਸ਼ ਕੀਤਾ ਗਿਆ ਹੈ। ਪੜਤਾਲ ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਗੂਗਲ ਤੇ ਕੁਝ ਕੀਵਰਡਸ ਰਾਹੀਂ ਸਰਚ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਤਸਵੀਰ ਨਾਲ ਜੁੜੀ ਇੱਕ ਰਿਪੋਰਟ Indian Express ਦੀ ਵੈੱਬਸਾਈਟ ਤੇ 16 ਮਾਰਚ 2016 ਨੂੰ ਪ੍ਰਕਾਸ਼ਿਤ ਮਿਲੀ। ਰਿਪੋਰਟ ‘ਚ ਦਿੱਤੀ ਗਈ ਜਾਣਕਾਰੀ ਮੁਤਾਬਿਕ ,ਮਹਿਲਾ ਮੇਕਅੱਪ ਆਰਟਿਸਟ ਨਹੀਂ, ਸਗੋਂ ਮੈਡਮ ਤੁਸਾਦ ਦੀ ਐਕਸਪਰਟ ਟੀਮ ਦੀ ਮੈਂਬਰ ਹੈ। ਦਰਅਸਲ, ਸਾਲ 2016 ‘ਚ ਮੈਡਮ ਤੁਸਾਦ ਮਿਊਜ਼ੀਅਮ ‘ਚ ਨਰਿੰਦਰ ਮੋਦੀ ਦਾ ਸਟੈਚੂ ਲਗਾਇਆ ਗਿਆ ਸੀ। ਸਟੈਚੂ ਦੇ ਲਈ ਮੈਡਮ ਤੁਸਾਦ ਦੀ ਟੀਮ ਪੀਐਮ ਮੋਦੀ ਦਾ ਮਾਪ ਲੈਣ ਲਈ ਪਹੁੰਚੀ ਸੀ। ਇਹ ਤਸਵੀਰ ਉਸ ਦੌਰਾਨ ਦੀ ਹੈ। ਜਾਂਚ ਦੌਰਾਨ, ਸਾਨੂੰ ਵਾਇਰਲ ਤਸਵੀਰ ਨਾਲ ਜੁੜਿਆ ਇੱਕ ਵੀਡੀਓ Madame Tussauds London ਦੇ ਯੂਟਿਊਬ ਚੈਨਲ ‘ਤੇ 16 ਮਾਰਚ 2016 ਨੂੰ ਅਪਲੋਡ ਮਿਲਿਆ। ਵੀਡੀਓ ‘ਚ ਮੈਡਮ ਤੁਸਾਦ ਦੀ ਟੀਮ ਨੂੰ ਸਾਫ ਤੌਰ ਤੇ ਪੀਐੱਮ ਮੋਦੀ ਦਾ ਮਾਪ ਲੈਂਦੇ ਹੋਏ ਸਾਫ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਧਿਆਨ ਨਾਲ ਦੇਖਣ ਤੋਂ ਬਾਅਦ ਪਤਾ ਲੱਗਾ ਕਿ ਮੋਦੀ ਦੇ ਕੋਲ ਖੜ੍ਹੀ ਔਰਤ ਉਨ੍ਹਾਂ ਦਾ ਮੇਕਅੱਪ ਨਹੀਂ ਕਰ ਰਹੀ ਹੈ, ਸਗੋਂ ਪੀਐਮ ਮੋਦੀ ਦੀ ਅੱਖਾਂ ਦਾ ਮੈਚਿੰਗ ਆਪਣੇ ਬੋਕਸ ਵਿੱਚ ਖੋਜ ਰਹੀ ਹੈ । ਤੁਸੀਂ ਧਿਆਨ ਨਾਲ ਦੇਖੋਗੇ ਤਾਂ ਔਰਤ ਦੇ ਹੱਥ ‘ਚ ਜੋ ਬੋਕਸ ਹੈ , ਉਸ ‘ਚ ਨਕਲੀ ਅੱਖਾਂ ਦਾ ਕਲੈਕਸ਼ਨ ਹੈ। ਵਧੇਰੇ ਜਾਣਕਾਰੀ ਲਈ ਅਸੀਂ ਬੀਜੇਪੀ ਦੇ ਪ੍ਰਵਕਤਾ ਵਿਜੈ ਸੋਨਕਰ ਸ਼ਾਸਤਰੀ ਨਾਲ ਸੰਪਰਕ ਕੀਤਾ । ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਇਹ ਤਸਵੀਰ ਪਹਿਲਾਂ ਹੀ ਗਲਤ ਦਾਅਵੇ ਨਾਲ ਵਾਇਰਲ ਹੋ ਚੁੱਕੀ ਹੈ। ਵਾਇਰਲ ਤਸਵੀਰ ਕਈ ਸਾਲ ਪੁਰਾਣੀ ਹੈ। ਤਸਵੀਰ ਵਿੱਚ ਪੀਐਮ ਮੋਦੀ ਮੇਕਅੱਪ ਨਹੀਂ ਕਰਵਾ ਰਹੇ ਹਨ, ਬਲਕਿ ਮੈਡਮ ਤੁਸਾਦ ਮਿਊਜ਼ੀਅਮ ਦੀ ਟੀਮ ਨੂੰ ਮਾਪ ਦੇ ਰਹੇ ਹਨ । ਇਹ ਪਹਿਲੀ ਵਾਰ ਨਹੀਂ ਹੈ ਕਿ ਸੋਸ਼ਲ ਮੀਡੀਆ ‘ਤੇ ਇਸ ਤਸਵੀਰ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਗਿਆ ਹੋਵੇ । ਇਸ ਤੋਂ ਪਹਿਲਾਂ ਜਦੋਂ ਇਹ ਤਸਵੀਰ ਗ਼ਲਤ ਦਾਅਵੇ ਨਾਲ ਵਾਇਰਲ ਹੋਈ ਸੀ ਤਾਂ ਵਿਸ਼ਵਾਸ ਨਿਊਜ਼ ਨੇ ਇਸਦੀ ਜਾਂਚ ਕੀਤੀ ਸੀ, ਜਿਸ ਦੀ ਪੂਰੀ ਰਿਪੋਰਟ ਇੱਥੇ ਪੜ੍ਹੀ ਜਾ ਸਕਦੀ ਹੈ। ਜਾਂਚ ਦੇ ਅੰਤ ਵਿੱਚ, ਅਸੀਂ ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ Harish Sagar ਦੀ ਸੋਸ਼ਲ ਸਕੈਨਿੰਗ ਕੀਤੀ । ਸਕੈਨਿੰਗ ਤੋਂ ਸਾਨੂੰ ਪਤਾ ਲੱਗਾ ਕਿ ਫੇਸਬੁੱਕ ‘ਤੇ ਯੂਜ਼ਰ ਦੇ 400 ਤੋਂ ਜ਼ਿਆਦਾ ਦੋਸਤ ਹਨ। Harish Sagar ਪੰਚਕੂਲਾ ਹਰਿਆਣਾ ਦਾ ਰਹਿਣ ਵਾਲਾ ਹੈ। ਨਤੀਜਾ: ਵਿਸ਼ਵਾਸ ਟੀਮ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਸਾਬਿਤ ਹੋਇਆ। ਜਿਸ ਮਹਿਲਾ ਨੂੰ ਮੇਕਅੱਪ ਆਰਟਿਸਟ ਵਜੋਂ ਵਾਇਰਲ ਕੀਤਾ ਜਾ ਰਿਹਾ ਹੈ , ਉਹ ਮੈਡਮ ਤੁਸਾਦ ਦੀ ਐਕਸਪਰਟ ਟੀਮ ਦੀ ਮੈਂਬਰ ਹੈ। ਮਾਰਚ 2016 ਵਿੱਚ, ਪੂਰੀ ਟੀਮ ਪੀਐਮ ਮੋਦੀ ਦੇ ਨਿਵਾਸ ਤੇ ਉਨ੍ਹਾਂ ਦੇ ਸਟੈਚੂ ਦੇ ਲਈ ਉਨ੍ਹਾਂ ਦਾ ਮਾਪ ਲੈਣ ਆਈ ਸੀ । - Claim Review : ਜਿਸ ਦੇਸ਼ ਦਾ ਪੁਰਸ਼ ਪ੍ਰਧਾਨ ਮੰਤਰੀ ਨਵੀਂ ਨਵੇਲੀ ਦੁਲਹਨ ਵਾਂਗ ਬਿਊਟੀ ਪਾਰਲਰ 'ਚ ਸੱਜਣ ਸਵਰਨ ਦਾ ਸ਼ੌਕੀਨ ਹੋਵੇ ਉਸ ਦੇਸ਼ ਦਾ ਬਰਬਾਦ ਹੋਣਾ ਨਿਸ਼ਚਿਤ ਹੈ। - Claimed By : ਫੇਸਬੁੱਕ ਯੂਜ਼ਰ Harish Sagar - Fact Check : ਭ੍ਰਮਕ ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
schema:mentions
schema:reviewRating
schema:author
schema:datePublished
schema:inLanguage
  • English
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 8 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software