schema:text
| - Fact Check: ਖਾਣੇ ਦੇ ਪੈਸੇ ਨੂੰ ਲੈ ਕੇ ਢਾਬੇ ਮਾਲਿਕ ਅਤੇ ਪੁਲਿਸ ਵਿੱਚ ਲੜਾਈ ਦਾ ਇਹ ਵੀਡੀਓ ਅਸਲੀ ਨਹੀਂ, ਸਕ੍ਰਿਪਟਡ ਹੈ
ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਥਾਣੇਦਾਰ ਅਤੇ ਢਾਬੇ ਮਾਲਿਕ ਦੀ ਲੜਾਈ ਦਾ ਵਾਇਰਲ ਵੀਡੀਓ ਸਕ੍ਰਿਪਟਡ ਹੈ। ਇਸ ਵੀਡੀਓ ਨੂੰ ਮਨੋਰੰਜਨ ਦੇ ਉੱਦੇਸ਼ ਤੋਂ ਬਣਾਇਆ ਗਿਆ ਹੈ, ਜਿਸਨੂੰ ਕੁਝ ਲੋਕ ਅਸਲੀ ਸਮਝ ਕੇ ਗ਼ਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
By: Jyoti Kumari
-
Published: Mar 4, 2025 at 05:00 PM
-
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਇਕ ਵੀਡੀਓ ਵਾਇਰਲ ਰਿਹਾ ਹੈ, ਜਿਸ ਵਿੱਚ ਇੱਕ ਢਾਬੇ ‘ਤੇ ਇੱਕ ਪੁਲਿਸ ਅਧਿਕਾਰੀ ਨੂੰ ਖਾਣ ਦੇ ਪੈਸੇ ਨਾ ਦੇਣ ਕਰਕੇ ਲੜਦੇ ਹੋਏ ਦੇਖਿਆ ਜਾ ਸਕਦਾ ਹੈ। ਯੂਜ਼ਰਸ ਇਸ ਵੀਡੀਓ ਨੂੰ ਅਸਲੀ ਸਮਝ ਕੇ ਸ਼ੇਅਰ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਢਾਬੇ ‘ਤੇ ਖਾਣਾ ਖਾਣ ਤੋਂ ਬਾਅਦ ਪੁਲਿਸ ਮੁਲਾਜਮ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ।
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਅਸਲ ਵਿੱਚ ਵਾਇਰਲ ਕੀਤਾ ਜਾ ਰਿਹਾ ਵੀਡੀਓ ਅਸਲੀ ਘਟਨਾ ਦਾ ਨਹੀਂ ਹੈ, ਬਲਕਿ ਸਕ੍ਰਿਪਟਡ ਹੈ। ਵੀਡੀਓ ਨੂੰ ਮਨੋਰੰਜਨ ਦੇ ਉੱਦੇਸ਼ ਲਈ ਬਣਾਇਆ ਗਿਆ ਹੈ। ਵੀਡੀਓ ਵਿੱਚ ਦਿੱਖ ਰਹੇ ਲੋਕ ਕਲਾਕਾਰ ਹਨ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ Jaswinder Masih ਨੇ 2 ਮਾਰਚ 2025 ਨੂੰ ਇੱਕ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ, “ਇਹਦੀ ਤਨਖਾਹ ਮੈਨੂੰ ਲੱਗਦਾ 1 ਲੱਖ ਦੇ ਲਾਗੇ ਹੋਣੀ ਇਹਦੀ ਕਰਤੂਤ ਵੇਖ ਲਾਓ ਢਾਬੇ ਤੇ ਰੋਟੀ ਖਾ ਕੇ 300 ਰੁਪਏ ਦਾ ਬਿੱਲ ਪਾੜਤਾ ਕਹਿੰਦਾ ਮੈਂ ਕਿਸੇ ਨੂੰ ਪੈਸੇ ਨਹੀਂ ਦਿੰਦਾ ਹੁੰਦਾ, ਲੱਖ ਰੁਪਏ ਤਨਖਾਹ ਲੈਣ ਵਾਲਾ ਵੇਖੋ 300 ਰੁਪਏ ਨਹੀਂ ਦੇ ਸਕਦਾ ਰੋਟੀ ਖਾ ਕੇ।”
ਬਹੁਤ ਸਾਰੇ ਯੂਜ਼ਰਸ ਇਸ ਨੂੰ ਸੱਚ ਮੰਨ ਕੇ ਵਾਇਰਲ ਕਰ ਰਹੇ ਹਨ। ਵਾਇਰਲ ਵੀਡੀਓ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਸੰਬੰਧਿਤ ਕੀਵਰਡ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ ਵਾਇਰਲ
‘Buta Grari Production’ ਨਾਮ ਦੇ ਯੂਟਿਊਬ ਚੈਨਲ ‘ਤੇ ਮਿਲਿਆ। ਵੀਡੀਓ ਨੂੰ 26 ਫਰਵਰੀ 2025 ਨੂੰ ਅਪਲੋਡ ਕੀਤਾ ਗਿਆ ਹੈ। ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਲਿਖਿਆ ਹੋਇਆ ਹੈ,”ਇਹ ਵੀਡਿਓ ਮਨੋਰੰਜਨ ਲਈ ਬਣਾਈ ਗਈ ਹੈ ਜਿਸਦਾ ਕਿਸੇ ਵੀ ਵਿਆਕਤੀ ਨਾਲ ਕੋਈ ਸਬੰਧ ਕਿਸੇ ਨੂੰ ਠੇਸ ਲਈ ਨਹੀਂ ਬਣਾਈ ਗਈ ਸੁਨੇਹਾ ਦੇਣ ਲਈ ਬਣਾਈ ਗਈ ਹੈ ਜਿਸਦੇ ਵਿੱਚ ਸਾਰੇ ਪਾਤਰ ਕਾਲਪਨਿਕ ਹਨ।”
ਸਾਨੂੰ ਬੂਟਾ ਗਰਾਰੀ ਪ੍ਰੋਡਕਸ਼ਨ ਦੇ ਫੇਸਬੁੱਕ ਪੇਜ ‘ਤੇ ਵਾਇਰਲ ਵੀਡੀਓ ਵਿੱਚ ਮੌਜੂਦ ਵਿਅਕਤੀ ਦੇ ਕਈ ਵੀਡੀਓ ਮਿਲੇ। ਜਿਸ ਤੋਂ ਸਾਫ ਹੈ ਕਿ ਵਾਇਰਲ ਵੀਡੀਓ ਸਕ੍ਰਿਪਟੇਡ ਹੈ।
ਸਾਨੂੰ Dhakad Punjabi ਨਾਮ ਦੇ ਯੂਟਿਊਬ ਚੈਨਲ ‘ਤੇ ਵਾਇਰਲ ਵੀਡੀਓ ਵਿੱਚ ਦਿੱਖ ਰਹੇ ਪੁਲਿਸ ਮੁਲਾਜਮ ਦੇ ਕਈ ਵੀਡੀਓ ਮਿਲੇ। ਇੱਥੇ ਦੱਸਿਆ ਗਿਆ ਕਿ ਇਸ ਚੈਨਲ ਦੇ ਸਾਰੇ ਵੀਡੀਓ ਮਨੋਰੰਜਨ ਦੇ ਉੱਦੇਸ਼ ਤੋਂ ਬਣਾਏ ਗਏ ਹਨ।
ਅਸੀਂ ਵੀਡੀਓ ਦੀ ਪੁਸ਼ਟੀ ਲਈ ਬੂਟਾ ਗਰਾਰੀ ਪ੍ਰੋਡਕਸ਼ਨ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵੀਡੀਓ ਸਿਰਫ ਮਨੋਰੰਜਨ ਦੇ ਉੱਦੇਸ਼ ਲਈ ਬਣਿਆ ਗਿਆ ਹੈ।
ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 61 ਹਜਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਥਾਣੇਦਾਰ ਅਤੇ ਢਾਬੇ ਮਾਲਿਕ ਦੀ ਲੜਾਈ ਦਾ ਵਾਇਰਲ ਵੀਡੀਓ ਸਕ੍ਰਿਪਟਡ ਹੈ। ਇਸ ਵੀਡੀਓ ਨੂੰ ਮਨੋਰੰਜਨ ਦੇ ਉੱਦੇਸ਼ ਤੋਂ ਬਣਾਇਆ ਗਿਆ ਹੈ, ਜਿਸਨੂੰ ਕੁਝ ਲੋਕ ਅਸਲੀ ਸਮਝ ਕੇ ਗ਼ਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
Claim Review : ਥਾਣੇਦਾਰ ਨੇ ਢਾਬਾ ਤੇ ਪੈਸੇ ਦੇਣ ਪਿੱਛੇ ਰੌਲਾ ਪਾਇਆ
-
Claimed By : FB User-Jaswinder Masih
-
Fact Check : ਫਰਜ਼ੀ
-
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
|