About: http://data.cimple.eu/claim-review/e168a79a2202f6fac13829a91ca6780a7f3bebebb79a86ef82e9e993     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Authors Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News. Claim ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਔਰਤ ਸੜਕ ਦੇ ਵਿਚਕਾਰ ਟੋਏ ਵਿੱਚ ਡਿਗ ਜਾਂਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਅਯੁੱਧਿਆ ਦਾ ਹੈ । ਅਯੁੱਧਿਆ ਤੋਂ ਇਲਾਵਾ ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ ਨੂੰ ਗੁਜਰਾਤ ਦਾ ਦੱਸਕੇ ਵੀ ਸ਼ੇਅਰ ਕਰ ਰਹੇ ਹਨ । Fact Check/Verification ਦੇਸ਼ ਵਿੱਚ ਮਾਨਸੂਨ ਦੀ ਬਾਰਿਸ਼ ਸ਼ੁਰੂ ਹੋ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਉੱਤਰੀ ਭਾਰਤ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਕਈ ਇਲਾਕਿਆਂ ‘ਚ ਪਾਣੀ ਭਰਨ ਅਤੇ ਹੜ੍ਹ ਵਰਗੇ ਹਾਲਾਤ ਹਨ। ਯੂਪੀ ਦੀ ਗੱਲ ਕਰੀਏ ਤਾਂ ਅਯੁੱਧਿਆ ਵਿੱਚ ਹਾਲ ਹੀ ਵਿੱਚ ਹੋਈ ਬਾਰਸ਼ ਤੋਂ ਬਾਅਦ ਰਾਮਪਥ ਉੱਤੇ ਭਾਰੀ ਪਾਣੀ ਭਰ ਗਿਆ ਸੀ। ਇਸ ਤੋਂ ਇਲਾਵਾ ਰਾਮ ਮੰਦਰ ਦੀ ਛੱਤ ਲੀਕ ਹੋਣ ਦੀ ਖਬਰ ਵੀ ਸੁਰਖੀਆਂ ‘ਚ ਰਹੀ ਸੀ। ਇਸ ਦੌਰਾਨ, ਸਰਕਾਰ ਨੇ ਰਾਮਪਥ ਪਾਣੀ ਭਰਨ ਦੇ ਮਾਮਲੇ ਵਿੱਚ ਕਾਰਵਾਈ ਕੀਤੀ ਅਤੇ 6 ਅਧਿਕਾਰੀਆਂ ਨੂੰ ਵੀ ਮੁਅੱਤਲ ਕਰ ਦਿੱਤਾ। ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਔਰਤ ਸੜਕ ਦੇ ਵਿਚਕਾਰ ਟੋਏ ਵਿੱਚ ਡਿਗ ਜਾਂਦੀ ਹੈ। ਇਸ ਵੀਡੀਓ ਨੂੰ ਅਯੁੱਧਿਆ ਅਤੇ ਗੁਜਰਾਤ ਦਾ ਦੱਸ ਕੇ ਭਾਜਪਾ ਦੀਆਂ ਸੂਬਾ ਸਰਕਾਰਾਂ ਤੇ ਤੰਜ ਕੱਸਿਆ ਜਾ ਰਿਹਾ ਹੈ। ਅਸੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜ੍ਹਤਾਲ ਸ਼ੁਰੂ ਕੀਤੀ। ਅਸੀ ਸਭ ਤੋਂ ਪਹਿਲਾ ਵੀਡੀਓ ਨੂੰ ਕੀ ਫਰੇਮ ਵਿੱਚ ਵੰਡਕੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਲਿਆ। ਸਾਨੂੰ ਇਹ ਵੀਡੀਓ 3 ਜੂਨ, 2022 ਨੂੰ ਬ੍ਰਾਜ਼ੀਲ ਦੇ ਮੀਡਿਆ ਅਦਾਰਾ SBT ਨਿਊਜ਼ ਦੇ YouTube ਚੈਨਲ ‘ਤੇ ਮਿਲਿਆ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਇਹ ਵੀਡੀਓ ਬ੍ਰਾਜ਼ੀਲ ਦੀ ਹੈ, ਜਿੱਥੇ ਇਕ ਔਰਤ ਸੜਕ ‘ਤੇ ਖੱਡ ‘ਚ ਡਿੱਗ ਗਈ ਸੀ। ਜਾਂਚ ਦੇ ਦੌਰਾਨ, ਸਾਨੂੰ ਇਹ ਵੀਡੀਓ ਬ੍ਰਾਜ਼ੀਲ ਦੀ ਇੱਕ ਮਨੋਰੰਜਨ ਵੈਬਸਾਈਟ ਹਿਊਗੋ ਗਲੋਸ ਦੇ ਐਕਸ ਹੈਂਡਲ ‘ਤੇ ਵੀ ਮਿਲਿਆ ਜੋ ਸਾਲ 2022 ਵਿੱਚ ਪੋਸਟ ਕੀਤਾ ਗਿਆ ਸੀ। ਇਸ ਪੋਸਟ ‘ਚ ਮੌਜੂਦ ਵੈੱਬਸਾਈਟ ਦਾ ਲਿੰਕ ਖੋਲ੍ਹਣ ‘ਤੇ ਪਤਾ ਲੱਗਾ ਕਿ ਸੜਕ ‘ਤੇ ਖੱਡ ‘ਚ ਡਿੱਗਣ ਵਾਲੀ ਔਰਤ ਦਾ ਨਾਂ ਮਾਰੀਆ ਹੈ, ਜਿਸ ਨੂੰ ਉਥੇ ਮੌਜੂਦ ਤਿੰਨ ਲੋਕਾਂ ਨੇ ਸਮੇਂ ਸਿਰ ਬਚਾਅ ਲਿਆ। Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? ਸਾਨੂੰ ਇਹ ਵੀਡੀਓ Jornal da Record ਨਾਮਕ YouTube ਚੈਨਲ ‘ਤੇ ਵੀ ਮਿਲਿਆ। ਇੱਥੇ ਵੀ ਇਹ ਵੀਡੀਓ ਸਾਲ 2022 ਦੀ ਅਪਲੋਡ ਕੀਤੀ ਗਈ ਹੈ ਅਤੇ ਇਹ ਬ੍ਰਾਜ਼ੀਲ ਦੀ ਦੱਸੀ ਜਾ ਰਹੀ ਹੈ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਇਹ ਘਟਨਾ ਬ੍ਰਾਜ਼ੀਲ ਦੇ ਫੋਰਟਾਲੇਜ਼ਾ ਸੂਬੇ ਦੇ ਕੈਸਕਵੇਲ ‘ਚ ਵਾਪਰੀ ਹੈ ਜਿੱਥੇ ਇਕ ਔਰਤ ਸੜਕ ‘ਤੇ ਖੱਡ ‘ਚ ਡਿੱਗ ਗਈ ਸੀ। ਇਸ ਤਰ੍ਹਾਂ ਸਾਡੀ ਜਾਂਚ ਤੋਂ ਇਹ ਸਪੱਸ਼ਟ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਅਯੁੱਧਿਆ ਜਾਂ ਗੁਜਰਾਤ ਦਾ ਨਹੀਂ ਹੈ, ਬਲਕਿ ਬ੍ਰਾਜ਼ੀਲ ਦਾ ਹੈ ਅਤੇ ਲਗਭਗ ਦੋ ਸਾਲ ਪੁਰਾਣਾ ਹੈ। Result– False Sources Report hugoglos Published on June 3, 2022 Report SBT news Published on June 3, 2022 Report Jornal da Record Published on June 4, 2022 ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ। Authors Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
schema:mentions
schema:reviewRating
schema:author
schema:datePublished
schema:inLanguage
  • Hindi
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 8 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software