About: http://data.cimple.eu/claim-review/e99fecc7291ad7487c773eee697a9681ef03db555f639e5abaa2d998     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Fact Check : ਦਿੱਲੀ ਵਿੱਚ ਬੀਜੇਪੀ ਦੀ ਜਿੱਤ ਤੋਂ ਬਾਅਦ ਨਹੀਂ ਵੱਧਾ ਮੈਟਰੋ ਦਾ ਕਿਰਾਇਆ, Fake ਪੋਸਟ ਵਾਇਰਲ ਵਿਸ਼ਵਾਸ ਨਿਊਜ ਦੀ ਪੜਤਾਲ ਵਿੱਚ ਵਾਇਰਲ ਪੋਸਟ ਫੇਕ ਸਾਬਤ ਹੋਈ। ਦਿੱਲੀ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਮੈਟਰੋ ਦਾ ਕਿਰਾਇਆ ਨਹੀਂ ਵਧਾਇਆ ਗਿਆ ਹੈ। ਇਸਦਾ ਖੰਡਨ ਆਪ ਦਿੱਲੀ ਮੈਟਰੋ ਵਲੋਂ ਵੀ ਕੀਤਾ ਗਿਆ ਹੈ। By: Ashish Maharishi - Published: Feb 15, 2025 at 01:34 PM - ਨਵੀਂ ਦਿੱਲੀ (ਵਿਸ਼ਵਸ ਨਿਊਜ)। ਦਿੱਲੀ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ, ਹੁਣ ਸੋਸ਼ਲ ਮੀਡੀਆ ‘ਤੇ ਇਕ ਮੈਸੇਜ ਕਾਫ਼ੀ ਵਾਇਰਸ ਹੋ ਰਿਹਾ ਹੈ। ਇਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਵਿੱਚ ਬੀਜੇਪੀ ਸਰਕਾਰ ਬਣਦੇ ਹੀ ਦਿੱਲੀ ਮੈਟਰੋ ਦਾ ਕਿਰਾਇਆ 50% ਵੱਧ ਗਿਆ ਹੈ। ਵਿਸ਼ਵਾਸ ਨਿਊਜ ਨੇ ਵਿਸਥਾਰ ਨਾਲ ਪੋਸਟ ਦੀ ਜਾਂਚ ਕਿੱਤੀ। ਪੜਤਾਲ ਵਿੱਚ ਪਤਾ ਲੱਗਾ ਕਿ ਦਿੱਲੀ ਮੈਟਰੋ ਦਾ ਕਿਰਾਇਆ ਨਹੀਂ ਵਧਾਇਆ ਗਿਆ ਹੈ। ਦਿੱਲੀ ਮੈਟਰੋ ਵਲੋਂ ਵੀ ਇਸਦਾ ਖੰਡਨ ਕੀਤਾ ਗਿਆ ਹੈ। ਪੜਤਾਲ ਵਿੱਚ ਵਾਇਰਲ ਪੋਸਟ ਫਰਜੀ ਸਾਬਿਤ ਹੋਈ। ਕੀ ਹੋ ਰਿਹਾ ਹੈ ਵਾਇਰਲ? ਫੇਸਬੁੱਕ ਯੂਜ਼ਰ Vivek Yadav Agra ਨੇ 13 ਫਰਵਰੀ ਨੂੰ ਇਕ ਪੋਸਟ ਵਿੱਚ ਦਾਅਵਾ ਕੀਤਾ, “ਬੀਜੇਪੀ ਸਰਕਾਰ ਬਣਦੇ ਹੀ ਭਾਜਪਾ ਨੇ ਦਿੱਲੀ ਵਾਸੀਆਂ ਨੂੰ ਦਿੱਤਾ ਤੋਹਫ਼ਾ ਦਿੱਲੀ-ਮੈਟਰੋ ਦਾ ਕਿਰਾਇਆ 50% ਵੱਧਾ” ਵਾਇਰਲ ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ। ਪੜਤਾਲ ਵਿਸ਼ਵਾਸ ਨਿਊਜ ਨੇ ਪੜਤਾਲ ਦੀ ਸ਼ੁਰੂਆਤ ਦਿੱਲੀ ਮੈਟਰੋ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਦੀ ਸਕੈਨਿੰਗ ਤੋਂ ਕੀਤੀ। ਡੀਐਮਆਰਸੀ ਦੇ ਐਕਸ ਹੈਂਡਲ ਤੇ 12 ਫਰਵਰੀ ਨੂੰ ਇੱਕ ਪੋਸਟ ਕੀਤੀ ਗਈ। ਇਸ ਵਿਚ ਦੱਸਿਆ ਗਿਆ ਹੈ ਕਿ ਕੁਝ ਸੋਸ਼ਲ ਮੀਡੀਆ ਪੋਸਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਦਿੱਲੀ ਮੈਟਰੋ ਦੇ ਕਿਰਾਏ ਵਿੱਚ ਸੰਸ਼ੋਧਨ ਕੀਤਾ ਗਿਆ ਹੈ। ਦਿੱਲੀ ਮੈਟਰੋ ਦੇ ਕਿਰਾਏ ਨੂੰ ਸਿਰਫ ਇਕ ਸੁਤੰਤਰ ਕਿਰਾਇਆ ਨਿਰਧਾਰਣ ਸਮਿਤੀ ਵਲੋਂ ਸੰਸ਼ੋਧਿਤ ਕੀਤਾ ਜਾ ਸਕਦਾ ਹੈ, ਜਿਸਨੂੰ ਸਰਕਾਰ ਵੱਲੋਂ ਨਾਮਜ਼ਦ ਕੀਤਾ ਜਾਂਦਾ ਹੈ। ਵਰਤਮਾਨ ਵਿੱਚ ਕਿਸੇ ਕਿਰਾਇਆ ਨਿਰਧਾਰਣ ਸਮਿਤੀ ਦੇ ਗਠਨ ਦਾ ਅਜਿਹਾ ਕੋਈ ਪ੍ਰਸਤਾਵ ਨਹੀਂ ਹੈ। ਗੂਗਲ ਓਪਨ ਸਰਚ ਦੌਰਾਨ ਸਾਨੂੰ ਜਾਗਰਣ ਡਾਟ ਕਾੱਮ ‘ਤੇ ਇਕ ਖ਼ਬਰ ਮਿਲੀ। 13 ਫਰਵਰੀ ਦੀ ਇਸ ਖ਼ਬਰ ਵਿਚ ਦੱਸਿਆ ਗਿਆ ਕਿ, ਦਿੱਲੀ ਮੈਟਰੋ ਦੇ ਕਿਰਾਇਆ 50 ਪ੍ਰਤੀਸ਼ਤ ਵੱਧਣ ਦੀ ਅਫਵਾਹ ‘ਤੇ ਦਿੱਲੀ ਰੇਲ ਨਿਗਮ (ਡੀਐਮਆਰਸੀ) ਨੇ ਇਸਦਾ ਖੰਡਨ ਕੀਤਾ ਹੈ। ਸਰਚ ਦੌਰਾਨ ਸਾਨੂੰ ਪਤਾ ਲੱਗਿਆ ਕਿ ਕਰਨਾਟਕ ਦੀ ਰਾਜਧਾਨੀ ਬੰਗਲੌਰ ਵਿੱਚ ਮੈਟਰੋ ਕਿਰਾਇਆ ਵਧਾਇਆ ਗਿਆ ਹੈ। ਉੱਥੇ ਹੁਣ ਮੈਟਰੋ ‘ਤੇ ਸਫ਼ਰ ਕਰਨਾ ਮਹਿੰਗਾ ਹੋਵੇਗਾ, ਕਿਉਂਕਿ ਬੈਂਗਲੁਰ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ (BMRCL) ਨੇ 9 ਫਰਵਰੀ ਤੋਂ ਮੈਟਰੋ ਦਾ ਕਿਰਾਇਆ 50 ਪ੍ਰਤੀਸ਼ਤ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਹੁਣ ਇੱਥੇ ਟਿਕਟ ਦੀ ਵੱਧ ਤੋਂ ਵੱਧ ਕੀਮਤ 90 ਰੁਪਏ ਹੋਵੇਗੀ, ਜੋ ਕਿ ਹੁਣ ਤਕ 60 ਰੁਪਏ ਸੀ। ਹਾਲਾਂਕਿ, ਸਮਾਰਟ ਕਾਰਡ ਉਪਭੋਗਤਾਵਾਂ ਨੂੰ ਕਿਰਾਏ ਵਿੱਚ 5 ਪ੍ਰਤੀਸ਼ਤ ਦੀ ਛੂਟ ਦਾ ਲਾਭ ਮਿਲੇਗਾ। ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਅੱਗੇ ਡੀਐਮਆਰਸੀ ਦੇ ਮੁੱਖ ਕਾਰਜਕਾਰੀ ਡਾਇਰੈਕਟਰ ਅਨੁਜ ਦਯਾਲ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ ਕਿ ਵਾਇਰਲ ਪੋਸਟ ਵਿੱਚ ਕੀਤਾ ਗਿਆ ਦਾਅਵਾ ਫਰਜੀ ਹੈ। ਅਜਿਹਾ ਕੋਈ ਫੈਸਲਾ ਨਹੀਂ ਲਿਆ ਗਿਆ। ਜਾਂਚ ਦੇ ਅੰਤ ‘ਤੇ ਵਿਵੇਕ ਯਾਦਵ ਨਾਮ ਦੇ ਯੂਜ਼ਰ ਦੀ ਜਾਂਚ ਕੀਤੀ ਗਈ। ਇਹ ਪਤਾ ਲੱਗਿਆ ਕਿ ਇਹ ਯੂਪੀ ਦੇ ਆਗਰਾ ਵਿੱਚ ਰਹਿੰਦਾ ਹੈ। ਇਸਦੇ ਫੇਸਬੁੱਕ ‘ਤੇ 4.9 ਹਜ਼ਾਰ ਦੋਸਤ ਹਨ। ਨਤੀਜਾ: ਵਿਸ਼ਵਾਸ ਨਿਊਜ ਦੀ ਪੜਤਾਲ ਵਿੱਚ ਵਾਇਰਲ ਪੋਸਟ ਫੇਕ ਸਾਬਤ ਹੋਈ। ਦਿੱਲੀ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਮੈਟਰੋ ਦਾ ਕਿਰਾਇਆ ਨਹੀਂ ਵਧਾਇਆ ਗਿਆ ਹੈ। ਇਸਦਾ ਖੰਡਨ ਆਪ ਦਿੱਲੀ ਮੈਟਰੋ ਵਲੋਂ ਵੀ ਕੀਤਾ ਗਿਆ ਹੈ। Claim Review : ਬੀਜੇਪੀ ਸਰਕਾਰ ਬਣਦੇ ਹੀ ਭਾਜਪਾ ਨੇ ਦਿੱਲੀ ਵਾਸੀਆਂ ਨੂੰ ਦਿੱਤਾ ਤੋਹਫ਼ਾ ਦਿੱਲੀ-ਮੈਟਰੋ ਦਾ ਕਿਰਾਇਆ 50% ਵੱਧਾ - Claimed By : FB User Vivek Yadav Agra - Fact Check : ਫਰਜ਼ੀ - ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
schema:mentions
schema:reviewRating
schema:author
schema:datePublished
schema:inLanguage
  • English
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 8 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software