About: http://data.cimple.eu/claim-review/ea4e9f3e36e0c944a4644652d61f64187b196bee83b005cd9675fa8c     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Fact Check: ਕਰਨਾਟਕ ਦੀ ਪੁਰਾਣੀ ਤਸਵੀਰ ਨੂੰ ਲੋਕਡਾਊਨ ਕਰਕੇ ਕੀਤੀ ਆਤਮਹੱਤਿਆ ਦੱਸ ਕੀਤਾ ਜਾ ਰਿਹਾ ਹੈ ਵਾਇਰਲ ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਇਸ ਦਾਅਵੇ ਨੂੰ ਫਰਜ਼ੀ ਪਾਇਆ। ਇਹ ਤਸਵੀਰ ਜੂਨ 2019 ਦੀ ਹੈ ਜਦੋਂ ਇਸ ਮਹਿਲਾ ਨੇ ਘਰ ਕਲੇਸ਼ ਚਲਦੇ ਆਪਣੇ ਤਿੰਨ ਬੱਚਿਆਂ ਨੂੰ ਮਾਰਿਆ ਅਤੇ ਫੇਰ ਬਾਅਦ ਵਿਚ ਆਪ ਫਾਹਾ ਲਾ ਕੇ ਮਰ ਗਈ। ਇਨ੍ਹਾਂ ਤਸਵੀਰਾਂ ਦਾ ਕੋਰੋਨਾ ਵਾਇਰਸ ਨਾਲ ਕੋਈ ਸਬੰਧ ਨਹੀਂ ਹੈ। - By: Pallavi Mishra - Published: Apr 9, 2020 at 07:30 PM ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਔਰਤ ਨੂੰ ਫਾਹਾ ਲਾਏ ਵੇਖਿਆ ਜਾ ਸਕਦਾ ਹੈ ਅਤੇ ਨਾਲ ਹੀ 3 ਬੱਚਿਆਂ ਨੂੰ ਜਮੀਨ ‘ਤੇ ਮਰਿਆ ਵੀ ਵੇਖਿਆ ਜਾ ਸਕਦਾ ਹੈ। ਵਾਇਰਲ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੋਕਡਾਊਨ ਕਰਕੇ ਆਈ ਭੁਖਮਰੀ ਚਲਦੇ ਇੱਕ ਪਰਿਵਾਰ ਨੇ ਆਪਣੀ ਜਾਨ ਦੇ ਦਿੱਤੀ ਹੈ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਇਸ ਦਾਅਵੇ ਨੂੰ ਫਰਜ਼ੀ ਪਾਇਆ। ਇਹ ਤਸਵੀਰ ਜੂਨ 2019 ਦੀ ਹੈ ਜਦੋਂ ਇਸ ਮਹਿਲਾ ਨੇ ਘਰ ਕਲੇਸ਼ ਚਲਦੇ ਆਪਣੇ ਤਿੰਨ ਬੱਚਿਆਂ ਨੂੰ ਮਾਰਿਆ ਅਤੇ ਫੇਰ ਬਾਅਦ ਵਿਚ ਆਪ ਫਾਹਾ ਲਾ ਕੇ ਮਰ ਗਈ। ਇਨ੍ਹਾਂ ਤਸਵੀਰਾਂ ਦਾ ਕੋਰੋਨਾ ਵਾਇਰਸ ਨਾਲ ਕੋਈ ਸਬੰਧ ਨਹੀਂ ਹੈ। ਕੀ ਹੋ ਰਿਹਾ ਹੈ ਵਾਇਰਲ? ਫੇਸਬੁੱਕ ਪੇਜ Punjabi Couple ਨੇ ਇਸ ਵਾਇਰਲ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਕਾਸ਼ ਐਥੇ ਵੀ ਕੋਈ ਗੁਪਤ ਦਾਨ ਵਾਲਾ ਪਹੁੰਚ ਜਾਂਦਾ ਜਿਹੜੇ ਖੁੰਡਾ ਚ ਵੜ ਵੜ ਸੰਸਥਾ ਵਾਲ਼ਿਆਂ ਨੂੰ ਮਾੜਾ ਬੋਲਣ ਤੇ ਲੱਗੇ ਹੋਏ ਹਨ। ਕਿ ਤੁਸੀਂ ਫੋਟੋ ਕਿਉਂ ਖਿੱਚੀ ਹੋਰ ਪਤਾ ਨਹੀਂ ਕੀ ਕੁਝ । ਜੇ ਵੀਰੋ ਪੰਜਾਬ ਚ ਸੰਸਥਾਵਾਂ ਨਾਂ ਹੁੰਦੀਆਂ ਤਾਂ ਪਤਾ ਨਹੀਂ ਕਿੰਨੇ ਕੁ ਪਰਿਵਾਰ ਭੁੱਖ ਨਾਲ ਮਾਰੇ ਜਾਂਦੇ ਜੇ ਅੱਜ ਪੰਜਾਬ ਨੂੰ ਬਚਾਇਆ ਤਾਂ ਸੰਸਥਾਵਾਂ ਨੇ ਬਚਾਇਆ। ਯਾਦ ਰੱਖਿਓ ਵੀਰੋ। ਇਸ ਪਰਿਵਾਰ ਨੇ ਵੀ ਭੁੱਖ ਕਰਕੇ ਆਤਮ ਹੱਤਿਆ ਕੀਤੀ ਹੈ ਇਸਦੇ ਜ਼ੁੰਮੇਵਾਰ ਸਿਰਫ ਉਹ ਨੇ ਜੋ ਸੰਸਥਾਵਾਂ ਨੂੰ ਮਾੜਾ ਬੋਲ ਰਹੇ ਹਨ।” ਵਾਇਰਲ ਪੋਸਟ ਦਾ ਆਰਕਾਇਵਡ ਲਿੰਕ। ਪੜਤਾਲ ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ ਸਾਕਸ਼ੀ ਨਿਊਜ਼ ਨਾਂ ਦੀ ਵੈੱਬਸਾਈਟ ‘ਤੇ ਮਿਲੀ। ਇਸ ਖਬਰ ਨੂੰ 19 ਜੂਨ 2019 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਇਸ ਖਬਰ ਅਨੁਸਾਰ, ਇਹ ਘਟਨਾ ਕਰਨਾਟਕ ਦੇ ਕੋਪਲ ਜਿਲ੍ਹੇ ਦੀ ਹੈ, ਜਦੋਂ ਇੱਕ ਮਾਂ ਨੇ ਆਪਣੇ ਤਿੰਨ ਬੱਚਿਆਂ ਨੂੰ ਡੁਬੋ ਕੇ ਮਾਰ ਦਿੱਤਾ ਸੀ ਅਤੇ ਆਪ ਫਾਹਾ ਲਾ ਕੇ ਮਰ ਗਈ ਸੀ। ਇਸਦੇ ਬਾਅਦ ਸਾਨੂੰ ਟਾਇਮਸ ਆਫ ਇੰਡੀਆ ਦੀ ਵੀ ਇੱਕ ਰਿਪੋਰਟ ਮਿਲੀ, ਜਿਸਦੇ ਵਿਚ ਇਸ ਖਬਰ ਬਾਰੇ ਜਾਣਕਾਰੀ ਸੀ। ਇਸ ਖਬਰ ਅਨੁਸਾਰ, ਘਟਨਾ ਕਰਨਾਟਕ ਦੇ ਕੋਪਲ ਜਿਲ੍ਹੇ ਦੀ ਹੈ ਜਦੋਂ ਇੱਕ ਮਾਂ ਨੇ ਆਪਣੇ ਤਿੰਨ ਬੱਚਿਆਂ ਨੂੰ ਡੁਬੋ ਕੇ ਮਾਰ ਦਿੱਤਾ ਸੀ ਅਤੇ ਆਪ ਫਾਹਾ ਲਾ ਕੇ ਮਰ ਗਈ ਸੀ। ਇਸ ਵਿਸ਼ੇ ਵਿਚ ਵੱਧ ਪੁਸ਼ਟੀ ਲਈ ਅਸੀਂ ਕੁਕੁਨੂਰ ਪੁਲਿਸ ਸਟੇਸ਼ਨ ਵਿਚ ਸੰਪਰਕ ਕੀਤਾ। ਸਾਡੀ ਗੱਲ ਥਾਣੇ ਦੇ SHO ਬੀ ਕ੍ਰਿਸ਼ਨਾਮੂਰਤੀ ਨਾਲ ਹੋਈ। ਉਨ੍ਹਾਂ ਨੇ ਕੰਫਰਮ ਕੀਤਾ, “ਇਹ ਘਟਨਾ ਜੂਨ 2019 ਦੀ ਹੈ, ਜਦੋਂ ਉਨ੍ਹਾਂ ਕੋਲ ਖਬਰ ਆਈ ਸੀ ਕਿ ਇਸ ਔਰਤ ਨੇ ਆਪਣੇ ਘਰ ਕਲੇਸ਼ ਚਲਦੇ ਆਪਣੇ ਤਿੰਨ ਬੱਚਿਆਂ ਨੂੰ ਡੁਬੋ ਕੇ ਮਾਰ ਦਿੱਤਾ ਸੀ ਅਤੇ ਆਪ ਫਾਹਾ ਲਾ ਕੇ ਮਰ ਗਈ ਸੀ। ਔਰਤ ਦਾ ਪਤੀ ਸ਼ਰਾਬੀ ਸੀ ਅਤੇ ਇਸੇ ਕਰਕੇ ਉਹ ਔਰਤ ਦੁਖੀ ਸੀ।” ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Punjabi Couple ਨਾਂ ਦਾ ਫੇਸਬੁੱਕ ਪੇਜ। ਇਹ ਪੇਜ ਮਨੁੱਖੀ ਜੋੜੇ ਅਤੇ ਪੰਜਾਬ ਨਾਲ ਜੁੜੀ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ। ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਇਸ ਦਾਅਵੇ ਨੂੰ ਫਰਜ਼ੀ ਪਾਇਆ। ਇਹ ਤਸਵੀਰ ਜੂਨ 2019 ਦੀ ਹੈ ਜਦੋਂ ਇਸ ਮਹਿਲਾ ਨੇ ਘਰ ਕਲੇਸ਼ ਚਲਦੇ ਆਪਣੇ ਤਿੰਨ ਬੱਚਿਆਂ ਨੂੰ ਮਾਰਿਆ ਅਤੇ ਫੇਰ ਬਾਅਦ ਵਿਚ ਆਪ ਫਾਹਾ ਲਾ ਕੇ ਮਰ ਗਈ। ਇਨ੍ਹਾਂ ਤਸਵੀਰਾਂ ਦਾ ਕੋਰੋਨਾ ਵਾਇਰਸ ਨਾਲ ਕੋਈ ਸਬੰਧ ਨਹੀਂ ਹੈ। - Claim Review : ਇਸ ਪਰਿਵਾਰ ਨੇ ਵੀ ਭੁੱਖ ਕਰਕੇ ਆਤਮ ਹੱਤਿਆ ਕੀਤੀ ਹੈ ਇਸਦੇ ਜ਼ੁੰਮੇਵਾਰ ਸਿਰਫ ਉਹ ਨੇ ਜੋ ਸੰਸਥਾਵਾਂ ਨੂੰ ਮਾੜਾ ਬੋਲ ਰਹੇ ਹਨ। - Claimed By : FB Page- Punjabi Couple - Fact Check : ਫਰਜ਼ੀ ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
schema:mentions
schema:reviewRating
schema:author
schema:datePublished
schema:inLanguage
  • English
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 8 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software