schema:text
| - Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact checks doneFOLLOW US
Fact Check
Claim
ਆਰਐਸਐਸ ਨੇ ਹਿੰਦੂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੁਸਲਿਮ ਕੁੜੀਆਂ ਨੂੰ ਆਪਣੇ ਪਿਆਰ ਵਿੱਚ ਫਸਾਉਣ, ਉਨ੍ਹਾਂ ਨਾਲ ਸਰੀਰਕ ਸਬੰਧ ਬਣਾਉਣ ਅਤੇ ਉਨ੍ਹਾਂ ਨਾਲ ਵਿਆਹ ਕਰਵਾ ਕੇ ਧਰਮ ਪਰਿਵਰਤਨ ਕਰਵਾਉਣ।
Fact
ਆਰਐਸਐਸ ਨੇ ਅਜਿਹਾ ਕੋਈ ਪੱਤਰ ਜਾਰੀ ਨਹੀਂ ਕੀਤਾ ਹੈ।
ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਹਵਾਲੇ ਨਾਲ ਇਕ ਹੈਰਾਨ ਕਰਨ ਵਾਲੀ ਚਿੱਠੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਪੱਤਰ ਮੁਤਾਬਕ ਆਰਐਸਐਸ ਮੁਖੀ ਮੋਹਨ ਭਾਗਵਤ ਨੇ ਹਿੰਦੂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੁਸਲਿਮ ਕੁੜੀਆਂ ਨੂੰ ਆਪਣੇ ਪਿਆਰ ਵਿੱਚ ਫਸਾਉਣ, ਉਨ੍ਹਾਂ ਨਾਲ ਸਰੀਰਕ ਸਬੰਧ ਬਣਾਉਣ ਅਤੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾਉਣ। ਪੱਤਰ ਵਿੱਚ 12 ਅੰਕਾਂ ਦੀ ਮਦਦ ਨਾਲ ਇੱਕ ਮੁਸਲਿਮ ਲੜਕੀ ਨੂੰ ‘ਵੂ’ ਕਰਨ ਦੀ ਸਿਖਲਾਈ ਦਿੱਤੀ ਗਈ ਹੈ। ਪੱਤਰ ਵਿੱਚ ਹਿੰਦੂ ਲੜਕਿਆਂ ਨੂੰ ਆਰਥਿਕ ਸਹਾਇਤਾ ਦੇਣ ਦੀ ਵੀ ਗੱਲ ਕੀਤੀ ਗਈ ਹੈ।
ਪੱਤਰ ਦੇ ਅੰਤ ਵਿੱਚ ਅਖਿਲ ਭਾਰਤੀ ਹਿੰਦੂ ਸਮਾਜ, ਬਜਰੰਗ ਦਲ ਵਰਗੀਆਂ ਹਿੰਦੂ ਜਥੇਬੰਦੀਆਂ ਦੇ ਨਾਂ ਲਿਖੇ ਗਏ ਹਨ। ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਰਐਸਐਸ ਨੇ ਜਨਤਕ ਤੌਰ ‘ਤੇ ਅਜਿਹਾ ਕਰਨ ਦੀ ਅਪੀਲ ਕੀਤੀ ਹੈ। ਦੋ ਪੰਨਿਆਂ ਦੀ ਇਹ ਚਿੱਠੀ ਫੇਸਬੁੱਕ ਅਤੇ ਟਵਿਟਰ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਦਾਅਵੇ ਨੂੰ ਪਹਿਲਾਂ Newschecker Marathi ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਸਭ ਤੋਂ ਪਹਿਲਾਂ ਅਸੀਂ ਇਸ ਚਿੱਠੀ ਨੂੰ ਧਿਆਨ ਨਾਲ ਪੜ੍ਹਿਆ। ਸਾਨੂੰ ਇਸ ਵਿੱਚ ਕਈ ਵਿਆਕਰਣ ਦੀਆਂ ਗਲਤੀਆਂ ਮਿਲੀਆਂ। ਉਦਾਹਰਣ ਵਜੋਂ, ‘ਬਜਰੰਗ ਦਲ’ ਨੂੰ ‘ਬਜਰੰਗ ਦਿਲ’, ‘ਤਲਾਸ਼ੇ’ ਨੂੰ ‘ਤਲਾਸ਼’ ਲਿਖਿਆ ਗਿਆ ਹੈ। ਅਸੀਂ ਵੱਖ-ਵੱਖ ਕੀਵਰਡਸ ਦੀ ਮਦਦ ਨਾਲ ਇਸ ਚਿੱਠੀ ਬਾਰੇ ਇੰਟਰਨੈਟ ‘ਤੇ ਖੋਜ ਕੀਤੀ। ਸਾਨੂੰ ਅਜਿਹੀ ਕੋਈ ਖ਼ਬਰ ਨਹੀਂ ਮਿਲੀ ਜਿਸ ਵਿਚ ਇਸ ਦਾ ਜ਼ਿਕਰ ਕੀਤਾ ਗਿਆ ਹੋਵੇ। RSS ਦੇ ਸੋਸ਼ਲ ਮੀਡੀਆ ਹੈਂਡਲ ‘ਤੇ ਵੀ ਅਜਿਹਾ ਕੋਈ ਪੱਤਰ ਉਪਲਬਧ ਨਹੀਂ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ VSK ਭਾਰਤ ਨਾਮਕ ਟਵਿੱਟਰ ਹੈਂਡਲ ਤੋਂ 10 ਅਪ੍ਰੈਲ 2023 ਦਾ ਇੱਕ ਟਵੀਟ ਮਿਲਿਆ। VSK ਭਾਰਤ ਇੱਕ ਸੰਗਠਨ ਹੈ ਜੋ RSS ਦੇ ਮੀਡੀਆ ਦੇ ਕੰਮ ਨੂੰ ਸੰਭਾਲਦਾ ਹੈ। ਸੰਗਠਨ ਦੇ ਟਵਿੱਟਰ ਹੈਂਡਲ ਨੇ ਇਸ ਪੱਤਰ ਨੂੰ ਫਰਜ਼ੀ ਕਰਾਰ ਦਿੱਤਾ ਹੈ। RSS ਦੇ ਅਖਿਲ ਭਾਰਤੀ ਪ੍ਰਚਾਰ ਮੁਖੀ ਸੁਨੀਲ ਅੰਬੇਕਰ ਨੇ ਵੀ ਟਵੀਟ ਕੀਤਾ ਹੈ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਹ ਪੱਤਰ ਝੂਠਾ ਹੈ।
ਇਸ ਤੋਂ ਇਲਾਵਾ ਅਸੀਂ RSS ਦੇ ਟਵਿੱਟਰ ਹੈਂਡਲ ਦੁਆਰਾ ਸ਼ੇਅਰ ਕੀਤੇ ਇੱਕ ਅਧਿਕਾਰਤ ਪੱਤਰ ਦੀ ਵਾਇਰਲ ਚਿੱਠੀ ਨਾਲ ਤੁਲਨਾ ਕੀਤੀ ਹੈ। RSS ਆਪਣਾ ਸੰਦੇਸ਼ ਦੇਣ ਲਈ ਇਸ ਲੈਟਰ ਹੈਡ ਦੀ ਵਰਤੋਂ ਕਰਦਾ ਹੈ। ਅਸੀਂ ਪਾਇਆ ਕਿ ਵਾਇਰਲ ਚਿੱਠੀ ਵਿੱਚ RSS ਦਾ ਲੋਗੋ ਵੱਖਰਾ ਹੈ। ਅਧਿਕਾਰਤ ਪੱਤਰ ਦੇ ਲੋਗੋ ‘ਤੇ ‘ਸੰਘੇ ਸ਼ਕਤੀ: ਕਲਯੁਗੇ’ ਲਿਖਿਆ ਹੈ, ਜੋ ਵਾਇਰਲ ਪੱਤਰ ‘ਚ ਨਹੀਂ ਹੈ।
ਚਿੱਠੀ ਦੀ ਪ੍ਰਮਾਣਿਕਤਾ ਬਾਰੇ ਅਸੀਂ ਕੁਝ ਸੀਨੀਅਰ ਪੱਤਰਕਾਰਾਂ ਨਾਲ ਵੀ ਗੱਲ ਕੀਤੀ। ਅਸੀਂ ਮੁੰਬਈ ਦੇ ਸੀਨੀਅਰ ਪੱਤਰਕਾਰ ਹੇਮੰਤ ਦੇਸਾਈ ਨਾਲ ਗੱਲ ਕੀਤੀ। ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਆਰਐਸਐਸ ਚਿੱਠੀ ਜਾਰੀ ਕਰਕੇ ਅਜਿਹੀ ਅਪੀਲ ਕਰ ਸਕਦੀ ਹੈ।
ਦੇਸਾਈ ਨੇ ਕਿਹਾ ਕਿ ਲੱਗਦਾ ਨਹੀਂ ਕਿ ਆਰਐਸਐਸ ਇਸ ਤਰ੍ਹਾਂ ਨਾਲ ਅਜਿਹੀ ਸਿੱਧੀ ਅਪੀਲ ਕਰੇਗੀ। ਉਨ੍ਹਾਂ ਕਿਹਾ ਕਿ ਉਹ ਆਰਆਰਐਸ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਹਨ ਪਰ ਲੱਗਦਾ ਨਹੀਂ ਕਿ ਜਥੇਬੰਦੀ ਸਿੱਧੇ ਤੌਰ ’ਤੇ ਇਸ ਤਰ੍ਹਾਂ ਦਾ ਕੋਈ ਪੱਤਰ ਜਾਰੀ ਕਰੇਗੀ। ਦੇਸਾਈ ਨੇ ਇਹ ਵੀ ਕਿਹਾ ਕਿ ਅਜਿਹੀਆਂ ਚਿੱਠੀਆਂ ਸਮਾਜ ਨੂੰ ਭੜਕਾ ਸਕਦੀਆਂ ਹਨ, ਇਸ ਲਈ ਸਰਕਾਰ ਨੂੰ ਅਜਿਹੀਆਂ ਗੱਲਾਂ ਨੂੰ ਵਧਣ ਤੋਂ ਰੋਕਣਾ ਚਾਹੀਦਾ ਹੈ।
ਪੱਤਰ ‘ਤੇ ਆਰਐਸਐਸ ਦੀ ਕਵਰੇਜ ਕਰਨ ਵਾਲੇ ਪੱਤਰਕਾਰ ਪ੍ਰਕਾਸ਼ ਬਲਗੋਜੀ ਨੇ ਵੀ ਸਾਨੂੰ ਦੱਸਿਆ ਕਿ ਇਹ ਲੋਕਾਂ ਨੂੰ ਗੁੰਮਰਾਹ ਕਰਨ ਲਈ ਬਣਾਇਆ ਗਿਆ ਸੀ। ਪੱਤਰ ਵਿੱਚ ਮੌਜੂਦ ਵਿਆਕਰਣ ਦੀਆਂ ਗਲਤੀਆਂ, ਵੱਖ-ਵੱਖ ਲੋਗੋ, ਲਿਖਣ ਦਾ ਤਰੀਕਾ ਆਦਿ ਦੇਖ ਕੇ ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਪੱਤਰ ਆਰਐਸਐਸ ਵੱਲੋਂ ਜਾਰੀ ਨਹੀਂ ਕੀਤਾ ਗਿਆ ਹੈ।
ਸਾਡੀ ਜਾਂਚ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਆਰਐਸਐਸ ਦੇ ਨਾਂ ‘ਤੇ ਵਾਇਰਲ ਹੋ ਰਿਹਾ ਇਹ ਪੱਤਰ ਫਰਜ਼ੀ ਹੈ। ਆਰਐਸਐਸ ਨੇ ਅਜਿਹਾ ਕੋਈ ਪੱਤਰ ਜਾਰੀ ਨਹੀਂ ਕੀਤਾ ਹੈ।
Our Sources
Tweets of VSK Bharat and Sunil Ambekar
Self Analysis
Quotes of journalists Hemant Desai and Prakash Balgoji
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Shaminder Singh
January 30, 2025
Shaminder Singh
December 14, 2024
Runjay Kumar
December 13, 2024
|