About: http://data.cimple.eu/claim-review/fe87521c3b54dd3f5aa6132029d37a1d21b998e8228eb552390457b5     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Fact Check : ਸੂਰਤ ਦੇ ਪ੍ਰਦਰਸ਼ਨ ਦੇ ਨਾਂ ‘ਤੇ ਵਾਇਰਲ ਹੋਇਆ ਕਠੁਆ ਦਾ ਵੀਡੀਓ, ਵਾਇਰਲ ਪੋਸਟ ਭ੍ਰਮਕ ਹੈ ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਪੋਸਟ ਭ੍ਰਮਕ ਨਿਕਲੀ। ਕਠੁਆ ਦੇ ਵੀਡੀਓ ਨੂੰ ਕੁਝ ਲੋਕ ਸੂਰਤ ਦਾ ਦੱਸਕੇ ਵਾਇਰਲ ਕਰ ਰਹੇ ਹਨ। - By: Ashish Maharishi - Published: May 20, 2020 at 07:28 PM ਨਵੀਂ ਦਿੱਲੀ (ਵਿਸ਼ਵਾਸ ਟੀਮ)। ਦੇਸ਼ਭਰ ਵਿਚ ਕੋਰੋਨਾ ਮਹਾਮਾਰੀ ਕਰਕੇ ਆਏ ਸੰਕਟ ਵਿਚਕਾਰ ਕਈ ਮਜਦੂਰ ਸੜਕਾਂ ‘ਤੇ ਆ ਗਏ ਹਨ। ਇਸੇ ਕੜੀ ਵਿਚ ਇੱਕ ਪ੍ਰਦਰਸ਼ਨ ਦਾ ਵੀਡੀਓ ਫਰਜੀ ਦਾਅਵੇ ਨਾਲ ਵਾਇਰਲ ਹੋ ਰਿਹਾ ਹੈ। ਜੰਮੂ ਅਤੇ ਕਸ਼ਮੀਰ ਦੇ ਕਠੁਆ ਜਿਲ੍ਹੇ ਦੇ ਵੀਡੀਓ ਨੂੰ ਕੁਝ ਲੋਕ ਗੁਜਰਾਤ ਦੇ ਸੂਰਤ ਦਾ ਦੱਸਕੇ ਵਾਇਰਲ ਕਰ ਰਹੇ ਹਨ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਭ੍ਰਮਕ ਨਿਕਲੀ। ਅਸਲ ਵਿਚ ਕਠੁਆ ਵਿਚ ਹੋਏ ਪ੍ਰਦਰਸ਼ਨ ਨੂੰ ਲੋਕ ਸੂਰਤ ਦਾ ਦੱਸ ਕੇ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਸੂਰਤ ਵਿਚ ਪਿਛਲੇ ਦਿਨੀ ਮਜਦੂਰਾਂ ਦਾ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਸੀ। ਪਰ ਵਾਇਰਲ ਵੀਡੀਓ ਦਾ ਸੂਰਤ ਨਾਲ ਕੋਈ ਸਬੰਧ ਨਹੀਂ ਹੈ। ਕੀ ਹੋ ਰਿਹਾ ਹੈ ਵਾਇਰਲ? ਫੇਸਬੁੱਕ ਪੇਜ ਪੰਜਾਬ ਦੇ ਮੁੱਦੇ ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਗੁਜਰਾਤ ਦੇ ਸੂਰਤ ਵਿੱਚ ਰਾਸ਼ਨ ਕਰਕੇ ਲੋਕ ਸੜਕਾਂ ਤੇ ਆਏ ਕਿਹਾ ਜਾ ਰਾਸ਼ਨ ਦਵੋ ਜਾ ਗੋਲੀ ਮਾਰੋ ਕੀਤੀ ਭੰਣ ਤੋੜ“ ਵਾਇਰਲ ਪੋਸਟ ਦਾ ਆਰਕਾਇਵਡ ਲਿੰਕ। ਪੜਤਾਲ ਵਿਸ਼ਵਾਸ ਨਿਊਜ਼ ਨੇ ਸਬਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸਦੇ ਵਿਚ ਸਾਨੂੰ ਅੰਗਰੇਜ਼ੀ ਅੰਦਰ ਚਿਨਾਬ ਟੈਕਸਟਾਈਲ ਲਿਖਿਆ ਹੋਇਆ ਨਜ਼ਰ ਆਇਆ। ਇਸਦੇ ਬਾਅਦ ਅਸੀਂ ਗੂਗਲ ਵਿਚ ਇਹੀ ਕੀਵਰਡ ਟਾਈਪ ਕਰਕੇ ਸਰਚ ਕੀਤਾ ਤਾਂ ਸਾਨੂੰ ਕਈ ਮੀਡੀਆ ਵੈੱਬਸਾਈਟ ‘ਤੇ ਇਹ ਖਬਰ ਮਿਲੀ ਕਿ ਕਠੁਆ ਦੇ ਚਿਨਾਬ ਟੈਕਸਟਾਈਲ ਦੇ ਮਜਦੂਰਾਂ ਨੇ ਵੇਤਨ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਆਊਟਲੁਕ ਦੀ ਵੈੱਬਸਾਈਟ ‘ਤੇ 8 ਮਈ ਨੂੰ ਪ੍ਰਕਾਸ਼ਿਤ ਖਬਰ ਵਿਚ ਦੱਸਿਆ ਗਿਆ ਕਿ ਜੰਮੂ ਦੇ ਕਠੁਆ ਵਿਚ ਮਜਦੂਰੀ ਨੂੰ ਲੈ ਕੇ ਮਜਦੂਰਾਂ ਦਾ ਹੰਗਾਮਾ ਹੋਇਆ। ਖਬਰ ਵਿਚ ਮੌਜੂਦ ਤਸਵੀਰ ਵਿਚ ਚਿਨਾਬ ਟੈਕਸਟਾਈਲ ਲਿਖਿਆ ਹੋਇਆ ਨਜ਼ਰ ਆਇਆ। ਇਹੀ ਸਾਨੂੰ ਵਾਇਰਲ ਵੀਡੀਓ ਵਿਚ ਵੀ ਨਜ਼ਰ ਆਇਆ। ਇਸਦੇ ਨਾਲ ਇਹ ਤਾਂ ਸਾਫ ਹੋਇਆ ਕਿ ਵਾਇਰਲ ਵੀਡੀਓ ਸੂਰਤ ਦਾ ਨਹੀਂ, ਬਲਕਿ ਕਠੁਆ ਦਾ ਹੈ। ਇਸੇ ਦੌਰਾਨ ਸਾਨੂੰ Youtube ‘ਤੇ India Today ਚੈਨਲ ‘ਤੇ ਇੱਕ ਖਬਰ ਮਿਲੀ। ਵੀਡੀਓ ਵਿਚ ਸਾਨੂੰ ਓਹੀ ਜੀਪ ਤੋੜਦੇ ਮਜਦੂਰ ਨਜ਼ਰ ਆਏ। ਵਾਇਰਲ ਵੀਡੀਓ ਵੀ ਇਸੇ ਘਟਨਾ ਦਾ ਹੈ, ਪਰ ਇਸਦਾ ਐਂਗਲ ਅਲਗ ਸੀ। ਸਾਨੂੰ NMF News ਚੈਨਲ ਦੇ Youtube ਹੈਂਡਲ ‘ਤੇ ਵੀ ਇੱਕ ਵੀਡੀਓ ਮਿਲਿਆ। ਵੀਡੀਓ ਵਿਚ ਟੁੱਟੀ ਹੋਈ ਜੀਪ ਅਤੇ ਚਿਨਾਬ ਟੈਕਸਟਾਈਲ ਦਾ ਬੋਰਡ ਨਜ਼ਰ ਆਇਆ। ਇਹੀ ਵਾਇਰਲ ਵੀਡੀਓ ਵਿਚ ਵੀ ਦਿੱਸਿਆ। ਇਸਦੇ ਨਾਲ ਇਹ ਸਾਫ ਹੋ ਗਿਆ ਕਿ ਮਜਦੂਰਾਂ ਦੇ ਜਿਹੜੇ ਪ੍ਰਦਰਸ਼ਨ ਨੂੰ ਗੁਜਰਾਤ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਜੰਮੂ ਦੇ ਕਠੁਆ ਦਾ ਹੈ। ਪੜਤਾਲ ਦੌਰਾਨ ਅਸੀਂ ਕਠੁਆ ਦੇ ASP ਸ਼ੈਲੇੰਦ੍ਰ ਕੁਮਾਰ ਮਿਸ਼ਰਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਵੀਡੀਓ ਸੂਰਤ ਦਾ ਨਹੀਂ, ਬਲਕਿ ਕਠੁਆ ਦਾ ਹੈ। ਇਥੇ ਚਿਨਾਬ ਟੈਕਸਟਾਈਲ ਦੇ ਮਜਦੂਰਾਂ ਨੇ ਆਪਣੀ ਮਜਦੂਰੀ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ। ਕਿਓਂਕਿ ਉਨ੍ਹਾਂ ਨੂੰ ਇੱਕ ਮਹੀਨੇ ਦੀ ਬਜਾਏ 15 ਦਿਨਾਂ ਦਾ ਹੀ ਵੇਤਨ ਦਿੱਤਾ ਗਿਆ ਸੀ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ ਪੰਜਾਬ ਦੇ ਮੁੱਦੇ ਨਾਂ ਦਾ ਫੇਸਬੁੱਕ ਪੇਜ। ਇਹ ਪੇਜ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ। ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਪੋਸਟ ਭ੍ਰਮਕ ਨਿਕਲੀ। ਕਠੁਆ ਦੇ ਵੀਡੀਓ ਨੂੰ ਕੁਝ ਲੋਕ ਸੂਰਤ ਦਾ ਦੱਸਕੇ ਵਾਇਰਲ ਕਰ ਰਹੇ ਹਨ। - Claim Review : ਗੁਜਰਾਤ ਦੇ ਸੂਰਤ ਵਿੱਚ ਰਾਸ਼ਨ ਕਰਕੇ ਲੋਕ ਸੜਕਾਂ ਤੇ ਆਏ ਕਿਹਾ ਜਾ ਰਾਸ਼ਨ ਦਵੋ ਜਾ ਗੋਲੀ ਮਾਰੋ ਕੀਤੀ ਭੰਣ ਤੋੜ - Claimed By : FB Page- ਪੰਜਾਬ ਦੇ ਮੁੱਦੇ - Fact Check : ਭ੍ਰਮਕ ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
schema:mentions
schema:reviewRating
schema:author
schema:datePublished
schema:inLanguage
  • English
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 10 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software