About: http://data.cimple.eu/claim-review/fffefb27f288e40b10a4b35de7cb71bfed132ac7b31998e5fe410f3e     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Fact Check: ਗੱਡੀ ਨਾਲ ਹਵਾਈ ਜਹਾਜ਼ ਟਕਰਾਉਣ ਦਾ ਵਾਇਰਲ ਵੀਡੀਓ ਲੁਧਿਆਣਾ ਨਹੀਂ, ਰੂਸ ਦਾ ਹੈ ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਗੱਡੀ ਨਾਲ ਹਵਾਈ ਜਹਾਜ਼ ਦੇ ਟਕਰਾਉਣ ਦਾ ਵਾਇਰਲ ਵੀਡੀਓ ਲੁਧਿਆਣਾ ਦੇ ਸਾਹਨੇਵਾਲ ਦਾ ਨਹੀਂ ਹੈ। ਇਹ ਵੀਡੀਓ ਰੂਸ ਵਿੱਚ ਸਾਲ 2017 ‘ਚ ਹੋਈ ਇੱਕ ਦੁਰਘਟਨਾ ਦਾ ਹੈ, ਜਿਸਨੂੰ ਹੁਣ ਪੰਜਾਬ ਦਾ ਦੱਸਦੇ ਹੋਏ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। By: Jyoti Kumari - Published: Feb 7, 2025 at 01:03 PM - Updated: Feb 7, 2025 at 01:11 PM - ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸੜਕ ‘ਤੇ ਇੱਕ ਹਵਾਈ ਜਹਾਜ਼ ਨੂੰ ਚਲਦੇ ਦੇਖਿਆ ਜਾ ਸਕਦਾ ਹੈ। ਬਾਅਦ ਵਿੱਚ ਜਹਾਜ ਇੱਕ ਗੱਡੀ ਨਾਲ ਟੱਕਰਾਂ ਜਾਂਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਲੁਧਿਆਣਾ ਦੇ ਸਾਹਨੇਵਾਲ ਸ਼ਹਿਰ ਦਾ ਹੈ। ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਲੋਕ ਜਿਸ ਵੀਡੀਓ ਨੂੰ ਸਾਹਨੇਵਾਲ ਦਾ ਦੱਸਦੇ ਹੋਏ ਵਾਇਰਲ ਕਰ ਰਹੇ ਹੈ, ਉਹ ਅਸਲ ਵਿੱਚ ਰੂਸ ‘ਚ 2017 ਵਿੱਚ ਹੋਏ ਇੱਕ ਹਾਦਸੇ ਦਾ ਹੈ। ਵੀਡੀਓ ਨੂੰ ਪੰਜਾਬ ਦਾ ਦੱਸਦੇ ਹੋਏ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਕੀ ਹੈ ਵਾਇਰਲ ਪੋਸਟ? ਫੇਸਬੁੱਕ ਯੂਜ਼ਰ Punjab Singh ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ,”ਸਾਹਨੇਵਾਲ ਤੋਂ ਹਵਾਇਜਹਾਜ ਉਡਾਉਣ ਦੀ ਕੋਸ਼ਿਸ਼ ਫੇਲ ਹੋ ਗਈ, ਬਹੁਤ ਮਾੜਾ ਹੋਇਆ ” ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ। ਪੜਤਾਲ ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਲੈਂਸ ਰਾਹੀਂ ਸਰਚ ਕੀਤਾ। ਸਾਨੂੰ ਵੀਡੀਓ New York Post ਦੇ ਆਧਿਕਾਰਿਕ ਯੂਟਿਊਬ ਚੈਨਲ ‘ਤੇ ਮਿਲਾ। ਵੀਡੀਓ 9 ਅਗਸਤ 2017 ਨੂੰ ਅਪਲੋਡ ਕੀਤਾ ਗਿਆ ਸੀ। ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਵੀਡੀਓ ਰੂਸ ਦਾ ਹੈ। ਸਾਨੂੰ Voice of America ਦੇ ਵੇਰੀਫਾਈਡ ਫੇਸਬੁੱਕ ਪੇਜ ‘ਤੇ ਵਾਇਰਲ ਵੀਡੀਓ ਮਿਲਾ। 8 ਅਗਸਤ 2017 ਨੂੰ ਸ਼ੇਅਰ ਵੀਡੀਓ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ, ਰੂਸ ਦੇ ਚੇਚਨੀਆ ਵਿੱਚ ਇੱਕ ਵਿਅਸਤ ਰਾਜਮਾਰਗ ਤੋਂ ਉਡਾਣ ਭਰਨ ਦੀ ਕੋਸ਼ਿਸ਼ ਕਰ ਰਿਹਾ ਛੋਟਾ ਵਿਮਾਨ ਵੈਨ ਨਾਲ ਟਕਰਾ ਗਿਆ। ਪਾਇਲਟ ਨੂੰ ਹਸਪਤਾਲ ਲੈ ਜਾਇਆ ਗਿਆ।” ਵਾਇਰਲ ਵੀਡੀਓ ਨਾਲ ਜੁੜੀ ਹੋਰ ਖਬਰਾਂ ਇੱਥੇ ਦੇਖੀ ਜਾ ਸਕਦੀ ਹੈ। ਅਸੀਂ ਵੀਡੀਓ ਨੂੰ ਲੁਧਿਆਣਾ ਵਿੱਚ ਦੈਨਿਕ ਜਾਗਰਣ ਦੇ ਬਿਊਰੋ ਚੀਫ ਭੁਪੇੰਦ੍ਰ ਭਾਟੀਆ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਇਹ ਵੀਡੀਓ ਸਾਹਨੇਵਾਲ ਦਾ ਨਹੀਂ ਹੈ। ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਪੇਜ ਨੂੰ ਸਕੈਨ ਕੀਤਾ। ਪਤਾ ਲੱਗਿਆ ਯੂਜ਼ਰ ਲੁਧਿਆਣਾ ਦਾ ਰਹਿਣ ਵਾਲਾ ਹੈ। ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਗੱਡੀ ਨਾਲ ਹਵਾਈ ਜਹਾਜ਼ ਦੇ ਟਕਰਾਉਣ ਦਾ ਵਾਇਰਲ ਵੀਡੀਓ ਲੁਧਿਆਣਾ ਦੇ ਸਾਹਨੇਵਾਲ ਦਾ ਨਹੀਂ ਹੈ। ਇਹ ਵੀਡੀਓ ਰੂਸ ਵਿੱਚ ਸਾਲ 2017 ‘ਚ ਹੋਈ ਇੱਕ ਦੁਰਘਟਨਾ ਦਾ ਹੈ, ਜਿਸਨੂੰ ਹੁਣ ਪੰਜਾਬ ਦਾ ਦੱਸਦੇ ਹੋਏ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। Claim Review : ਇਹ ਵੀਡੀਓ ਲੁਧਿਆਣਾ ਦੇ ਸਾਹਨੇਵਾਲ ਸ਼ਹਿਰ ਦਾ ਹੈ। - Claimed By : ਫੇਸਬੁੱਕ ਯੂਜ਼ਰ -Punjab Singh - Fact Check : ਫਰਜ਼ੀ - ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
schema:mentions
schema:reviewRating
schema:author
schema:datePublished
schema:inLanguage
  • English
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 8 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software