About: http://data.cimple.eu/claim-review/2f79d3f04aae289e0a8965e12ab0df859597b8dc19d7cb0572c6ed29     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Authors Claim ਬੰਗਲਾਦੇਸ਼ ਵਿੱਚ ਹਿੰਦੂਆਂ ਉੱਤੇ ਹੋ ਰਹੇ ਹਮਲਿਆਂ ਦੇ ਵਿਰੋਧ ਵਿੱਚ ਢਾਕਾ ਵਿਖੇ ਹਿੰਦੂ ਸੜਕਾਂ ਉੱਤੇ ਉਤਰ ਆਏ। Fact ਇਹ ਵੀਡੀਓ ਬੰਗਲਾਦੇਸ਼ ਵਿੱਚ ਹਿੰਦੂਆਂ ਦੇ ਵਿਰੋਧ ਦਾ ਨਹੀਂ ਹੈ। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਭੀੜ ਨੇ ਸੰਤਰੀ ਰੰਗ ਦੇ ਕੱਪੜੇ ਪਾਏ ਹੋਏ ਹਨ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੰਗਲਾਦੇਸ਼ ਵਿੱਚ ਹਿੰਦੂਆਂ ਉੱਤੇ ਹੋ ਰਹੇ ਹਮਲਿਆਂ ਦੇ ਵਿਰੋਧ ਵਿੱਚ ਢਾਕਾ ਵਿਖੇ ਹਿੰਦੂ ਸੜਕਾਂ ਉੱਤੇ ਉਤਰ ਆਏ। ਬੰਗਲਾਦੇਸ਼ ‘ਚ ਤਖਤਾਪਲਟ ਅਤੇ ਸ਼ੇਖ ਹਸੀਨਾ ਦੇ ਅਸਤੀਫੇ ਤੋਂ ਬਾਅਦ ਪੂਰੇ ਦੇਸ਼ ‘ਚ ਅਵਾਮੀ ਲੀਗ ਨਾਲ ਜੁੜੇ ਨੇਤਾਵਾਂ ‘ਤੇ ਹਮਲੇ ਸ਼ੁਰੂ ਹੋ ਗਏ ਸਨ। ਇਸ ਦੌਰਾਨ ਦੇਸ਼ ਵਿੱਚ ਘੱਟ ਗਿਣਤੀ ਹਿੰਦੂਆਂ ਅਤੇ ਬੋਧੀਆਂ ‘ਤੇ ਹਮਲੇ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਜਿਸ ਤੋਂ ਬਾਅਦ ਬੀਤੇ ਸ਼ਨੀਵਾਰ ਨੂੰ ਢਾਕਾ ਦੇ ਸ਼ਾਹਬਾਗ ਇਲਾਕੇ ‘ਚ ਹਿੰਦੂ ਭਾਈਚਾਰੇ ਨੇ ਪ੍ਰਦਰਸ਼ਨ ਕੀਤਾ ਅਤੇ ਸੁਰੱਖਿਆ ਦੀ ਮੰਗ ਕੀਤੀ। Fact Check/Verification ਨਿਊਜ਼ਚੈਕਰ ਨੇ ਦਾਅਵੇ ਦੀ ਜਾਂਚ ਕਰਦੇ ਹੋਏ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ। ਇਸ ਦੌਰਾਨ ਅਸੀਂ ਵੀਡੀਓ ਦੇ ਉੱਪਰ ਖੱਬੇ ਪਾਸੇ ਅਨਾਰੁਲ ਇਸਲਾਮ ਲਿਖਿਆ ਪਾਇਆ। ਇਸ ਤੋਂ ਬਾਅਦ ਅਸੀਂ ਕੀਵਰਡ ਦੀ ਮਦਦ ਦੇ ਨਾਲ ਸਰਚ ਕੀਤੀ ਤਾਂ ਸਾਨੂੰ ਇਸ ਨਾਮ ਦਾ ਇੱਕ YouTube ਚੈਨਲ ਮਿਲਿਆ। ਇਸ ਚੈਨਲ ‘ਤੇ ਵਾਇਰਲ ਵੀਡੀਓ ਦੇ ਨਾਲ ਮਿਲਦੇ ਜੁਲਦੇ ਤਿੰਨ ਵੀਡੀਓ ਸਨ। ਸਾਨੂੰ 2 ਸਤੰਬਰ, 2023 ਨੂੰ ਇਸ ਅਕਾਊਂਟ ‘ਤੇ ਅਪਲੋਡ ਕੀਤਾ ਗਿਆ ਵਾਇਰਲ ਵੀਡੀਓ ਮਿਲਿਆ। ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਸੀ,”ਐਮਪੀ ਫਾਹਮੀ ਗੁਲਦਾਜ ਬਾਬਲ ਦੀ ਅਗਵਾਈ ਵਿੱਚ ਗਫਰਗਾਓਂ ਉਪਜ਼ਿਲਾ ਦੀ ਸਟੂਡੈਂਟ ਲੀਗ ਨੇ ਇੱਕ ਵਾਰ ਫਿਰ ਢਾਕਾ ਦੀਆਂ ਗਲੀਆਂ ਨੂੰ ਹਿਲਾ ਕੇ ਇਤਿਹਾਸ ਰਚਿਆ।”ਵੀਡੀਓ ਨੂੰ ਧਿਆਨ ਨਾਲ ਦੇਖਣ ਤੋਂ ਬਾਅਦ ਅਸੀਂ ਪਾਇਆ ਕਿ ਮੂਹਰਲੀ ਕਤਾਰ ਵਿੱਚ ਮੌਜੂਦ ਲੋਕਾਂ ਨੇ ਸ਼ੇਖ ਹਸੀਨਾ ਦੀ ਤਸਵੀਰ ਵਾਲੇ ਪੋਸਟਰ ਵੀ ਫੜੇ ਹੋਏ ਸਨ। ਫਾਹਮੀ ਗੁਲਦਾਜ ਬਾਬਲ ਬਾਰੇ ਸਰਚ ਕਰਨ ਤੇ ਸਾਨੂੰ ਪਤਾ ਲੱਗਾ ਕਿ ਉਹ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਦਾ ਸੰਸਦ ਮੈਂਬਰ ਸੀ ਅਤੇ ਉਹਨਾਂ ਨੂੰ ਮੈਮਨਸਿੰਘ-10 ਸੰਸਦੀ ਹਲਕੇ ਤੋਂ ਚੁਣਿਆ ਗਿਆ ਸੀ। ਇਸ ਦੌਰਾਨ ਸਾਨੂੰ ਉਹਨਾਂ ਦੇ ਨਾਂ ‘ਤੇ ਬਣਾਇਆ ਗਿਆ ਫੇਸਬੁੱਕ ਖਾਤਾ ਵੀ ਮਿਲਿਆ। ਸਾਨੂੰ ਇਸ ਫੇਸਬੁੱਕ ਅਕਾਊਂਟ ਤੋਂ 4 ਸਤੰਬਰ 2023 ਨੂੰ ਅਪਲੋਡ ਕੀਤਾ ਗਿਆ ਵੀਡੀਓ ਮਿਲਿਆ। ਇਸ ਵੀਡੀਓ ਵਿੱਚ ਵਾਇਰਲ ਵੀਡੀਓ ਦੇ ਜ਼ਿਆਦਾਤਰ ਦ੍ਰਿਸ਼ ਮੌਜੂਦ ਸਨ। ਵੀਡੀਓ ਦੇ ਨਾਲ ਕੈਪਸ਼ਨ ‘ਚ ਦੱਸਿਆ ਗਿਆ ਕਿ 1 ਸਤੰਬਰ 2023 ਨੂੰ ਸੁਹਰਾਵਰਦੀ ਉਦਾਨ ‘ਚ ਕਰਵਾਈ ਗਈ ਲੀਗ ਦੀ ਰੈਲੀ ‘ਚ ਮੈਮਨਸਿੰਘ ਜ਼ਿਲੇ ਦੇ ਗਫਰਗਾਓਂ ਉਪਜ਼ਿਲਾ ਦੀ ਸਟੂਡੈਂਟ ਲੀਗ ਨੇ ਵੱਡਾ ਜਲੂਸ ਕੱਢਿਆ ਸੀ। ਇਸ ਤੋਂ ਇਲਾਵਾ, ਸਾਨੂੰ ਬੰਗਲਾਦੇਸ਼ ਨਿਊਜ਼ ਆਉਟਲੈਟ ਚੈਨਲ 24 ਦੇ ਫੇਸਬੁੱਕ ਅਕਾਊਂਟ ਤੋਂ 1 ਸਤੰਬਰ, 2023 ਨੂੰ ਅਪਲੋਡ ਕੀਤੀ ਗਈ ਵੀਡੀਓ ਰਿਪੋਰਟ ਵੀ ਮਿਲੀ। ਇਸ ਰਿਪੋਰਟ ਵਿੱਚ ਵਾਇਰਲ ਵੀਡੀਓ ਦੇ ਦ੍ਰਿਸ਼ ਵੀ ਮੌਜੂਦ ਸਨ ਅਤੇ ਇਸ ਵੀਡੀਓ ਨੂੰ ਸੁਹਰਾਵਰਦੀ ਉਦਾਨ ਵਿੱਚ ਕਰਵਾਈ ਗਈ ਸਟੂਡੈਂਟ ਲੀਗ ਦਾ ਦੱਸਿਆ ਗਿਆ ਸੀ। ਸਾਨੂੰ ਇਸ ਸਬੰਧ ਵਿੱਚ ਦ ਬਿਜ਼ਨਸ ਸਟੈਂਡਰਡ ਦੀ ਵੈਬਸਾਈਟ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਵੀ ਮਿਲੀ। ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਵਾਮੀ ਲੀਗ ਨਾਲ ਸਬੰਧਤ ਬੰਗਲਾਦੇਸ਼ੀ ਸਟੂਡੈਂਟ ਲੀਗ ਨੇ 1 ਸਤੰਬਰ 2023 ਨੂੰ ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬੁਰ ਰਹਿਮਾਨ ਦੇ 48ਵੇਂ ਸ਼ਹੀਦੀ ਦਿਹਾੜੇ ‘ਤੇ ਸੁਹਰਾਵਰਦੀ ਉਦਾਨ ਵਿੱਚ ਇੱਕ ਵੱਡੀ ਰੈਲੀ ਦਾ ਆਯੋਜਨ ਕੀਤਾ ਸੀ ਜਿਸ ਨੂੰ ਅਵਾਮੀ ਲੀਗ ਦੀ ਪ੍ਰਧਾਨ ਅਤੇ ਤਤਕਾਲੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਵੀ ਸੰਬੋਧਨ ਕੀਤਾ ਸੀ। Conclusion ਇਹ ਵੀਡੀਓ ਬੰਗਲਾਦੇਸ਼ ਵਿੱਚ ਹਿੰਦੂਆਂ ਦੇ ਵਿਰੋਧ ਦਾ ਨਹੀਂ ਹੈ। ਇਹ ਵੀਡੀਓ ਢਾਕਾ ਵਿੱਚ ਸਾਲ ਪਹਿਲਾਂ ਕਰਵਾਈ ਗਈ ਸਟੂਡੈਂਟ ਲੀਗ ਦੀ ਰੈਲੀ ਦੀ ਹੈ। Result: False Our Sources Video by anirul islam YT account on 2nd sep 2023 Video by fahmi gulandaz babel fb account on 4th sep 2023 Video report by channel 24 on 1st sep 2023 Report by The business standard on 1st sep 2023 ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
schema:reviewRating
schema:author
schema:datePublished
schema:inLanguage
  • Hindi
schema:itemReviewed
Faceted Search & Find service v1.16.115 as of Oct 09 2023


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data] Valid XHTML + RDFa
OpenLink Virtuoso version 07.20.3238 as of Jul 16 2024, on Linux (x86_64-pc-linux-musl), Single-Server Edition (126 GB total memory, 2 GB memory in use)
Data on this page belongs to its respective rights holders.
Virtuoso Faceted Browser Copyright © 2009-2025 OpenLink Software