Facets (new session)
Description
Metadata
Settings
owl:sameAs
Inference Rule:
asEquivalent
b3s
b3sifp
facets
http://www.w3.org/2002/07/owl#
ldp
oplweb
skos-trans
virtrdf-label
virtrdf-url
None
About:
http://data.cimple.eu/claim-review/69cc3692b34d926407cb8c629fe6bedd8612499bf0a48a32b713402c
Goto
Sponge
NotDistinct
Permalink
An Entity of Type :
schema:ClaimReview
, within Data Space :
data.cimple.eu
associated with source
document(s)
Type:
schema:ClaimReview
New Facet based on Instances of this Class
Attributes
Values
rdf:type
schema:ClaimReview
http://data.cimple...lizedReviewRating
uncertain
schema:url
http://www.vishvasnews.com/punjabi/viral/fact-check-fact-check-this-video-of-protest-against-nayab-sainis-in-haryana-is-four-years-old/
schema:text
Fact Check : ਹਰਿਆਣਾ ‘ਚ ਨਾਇਬ ਸੈਣੀ ਦੇ ਵਿਰੋਧ ਦਾ ਇਹ ਵੀਡੀਓ ਚਾਰ ਸਾਲ ਪੁਰਾਣਾ ਹੈ, ਉਦੋਂ ਉਹ ਸੀਐਮ ਨਹੀਂ ਸਨ ਹਰਿਆਣਾ ਦੇ ਨਰਾਇਣਗੜ੍ਹ ਵਿੱਚ ਅਕਤੂਬਰ 2020 ਵਿੱਚ ਕਿਸਾਨਾਂ ਨੇ ਭਾਜਪਾ ਦੀ ਟਰੈਕਟਰ ਰੈਲੀ ਦਾ ਵਿਰੋਧ ਕੀਤਾ ਸੀ। ਉਸ ਸਮੇਂ ਨਾਇਬ ਸੈਣੀ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਸਨ। ਉਸ ਸਮੇਂ ਦੇ ਵੀਡੀਓ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ। - By: Sharad Prakash Asthana - Published: Sep 27, 2024 at 03:05 PM ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਨਾਮ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਨਾਇਬ ਸੈਣੀ ਅਤੇ ਭਾਜਪਾ ਦੇ ਕੁਝ ਹੋਰ ਆਗੂ ਟਰੈਕਟਰ ’ਤੇ ਬੈਠੇ ਵੇਖੇ ਜਾ ਸਕਦੇ ਹਨ, ਜਦੋਂਕਿ ਕਈ ਲੋਕ ਕਾਲੇ ਝੰਡੇ ਲੈ ਕੇ ਉਨ੍ਹਾਂ ਦਾ ਰਸਤਾ ਰੋਕੇ ਹੋਏ ਹਨ ਅਤੇ ਵਿਰੋਧ ਵਿੱਚ ਨਾਅਰੇ ਲੱਗਾ ਰਹੇ ਹਨ। ਕੁਝ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਰਹੇ ਹਨ ਕਿ ਹਰਿਆਣਾ ‘ਚ ਮੁੱਖ ਮੰਤਰੀ ਨਾਇਬ ਸੈਣੀ ਦਾ ਭਾਰੀ ਵਿਰੋਧ ਹੋਇਆ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਭਾਜਪਾ ਨੇਤਾਵਾਂ ਦੇ ਵਿਰੋਧ ਦਾ ਇਹ ਵੀਡੀਓ ਕਰੀਬ ਚਾਰ ਸਾਲ ਪੁਰਾਣਾ ਹੈ। ਉਸ ਸਮੇਂ ਨਾਇਬ ਸੈਣੀ ਮੁੱਖ ਮੰਤਰੀ ਨਹੀਂ ਸਨ। ਅਕਤੂਬਰ 2020 ਵਿੱਚ ਨਰਾਇਣਗੜ੍ਹ ਵਿੱਚ ਭਾਜਪਾ ਦੀ ਟਰੈਕਟਰ ਯਾਤਰਾ ਦਾ ਕਿਸਾਨਾਂ ਨੇ ਵਿਰੋਧ ਕੀਤਾ ਸੀ। ਉਸ ਵੀਡੀਓ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ। ਕੀ ਹੈ ਵਾਇਰਲ ਪੋਸਟ ਵਿੱਚ ? ਫੇਸਬੁੱਕ ਯੂਜ਼ਰ ‘ਕਰਨ ਸਿੰਘ ਆਰੀਆ’ ਨੇ 23 ਸਤੰਬਰ ਨੂੰ ਵੀਡੀਓ ਨੂੰ ਪੋਸਟ (ਆਰਕਾਈਵ ਲਿੰਕ) ਕਰਦੇ ਹੋਏ ਲਿਖਿਆ, “ਹਰਿਆਣਾ ਵਿੱਚ ਮੁੱਖ ਮੰਤਰੀ ਨਾਇਬ ਸੈਣੀ ਦਾ ਭਾਰੀ ਵਿਰੋਧ। ਜਿਹੜੇ ਬੀਜੇਪੀ ਆਗੂ ਕਿਸਾਨਾਂ ਦੇ ਟਰੈਕਟਰਾਂ ਤੋਂ ਨਫ਼ਰਤ ਕਰਦੇ ਸਨ, ਅੱਜ ਉਹ ਟਰੈਕਟਰਾਂ ‘ਤੇ ਬੈਠ ਕੇ ਵੋਟਾਂ ਮੰਗਣ ਨਿਕਲੇ।” ਪੜਤਾਲ ਵਾਇਰਲ ਦਾਅਵੇ ਦੀ ਪੁਸ਼ਟੀ ਕਰਨ ਲਈ ਅਸੀਂ ਕੀਫ੍ਰੇਮ ਤੋਂ ਇਸ ਬਾਰੇ ਗੂਗਲ ਲੈਂਸ ‘ਤੇ ਸਰਚ ਕੀਤਾ। ਫੇਸਬੁੱਕ ਯੂਜ਼ਰ Punjab Spotters ਨੇ ਇਸ ਵੀਡੀਓ ਨੂੰ 16 ਅਕਤੂਬਰ 2020 ਨੂੰ ਪੋਸਟ ਕਰਦੇ ਹੋਏ ਇਸ ਨੂੰ ਖੇਤੀਬਾੜੀ ਕਾਨੂੰਨਾਂ ਨਾਲ ਜੋੜਿਆ ਸੀ। ਇਸ ਤੋਂ ਇਹ ਸਪੱਸ਼ਟ ਹੋ ਗਿਆ ਕਿ ਵਾਇਰਲ ਵੀਡੀਓ ਲਗਭਗ ਚਾਰ ਸਾਲਾਂ ਤੋਂ ਇੰਟਰਨੈਟ ‘ਤੇ ਮੌਜੂਦ ਹੈ। ਇਸ ਤੋਂ ਬਾਅਦ ਅਸੀਂ ਕੀਵਰਡਸ ਦੀ ਵਰਤੋਂ ਕਰਕੇ ਇਸ ਬਾਰੇ ਸਰਚ ਕੀਤਾ। ਦ ਟ੍ਰਿਬਿਊਨ ਦੇ ਫੇਸਬੁੱਕ ਪੇਜ ‘ਤੇ 15 ਅਕਤੂਬਰ 2020 ਨੂੰ ਇੱਕ ਵੀਡੀਓ ਨਿਊਜ ਅੱਪਲੋਡ ਕੀਤੀ ਗਈ ਹੈ। ਇਸ ਵਿੱਚ ਵਾਇਰਲ ਵੀਡੀਓ ਨਾਲ ਸਬੰਧਤ ਕਲਿੱਪ ਨੂੰ ਦੂੱਜੇ ਐਂਗਲ ਤੋਂ ਦੇਖਿਆ ਜਾ ਸਕਦਾ ਹੈ। ਪੋਸਟ ਦੇ ਨਾਲ ਜਾਣਕਾਰੀ ਦਿੱਤੀ ਗਈ ਹੈ ਕਿ ਅੰਬਾਲਾ ਵਿੱਚ ਕਿਸਾਨਾਂ ਨੇ ਭਾਜਪਾ ਦੀ ਰੈਲੀ ਦਾ ਵਿਰੋਧ ਕੀਤਾ। 15 ਅਕਤੂਬਰ 2020 ਨੂੰ ਅਮਰ ਉਜਾਲਾ ਵੈੱਬਸਾਈਟ ‘ਤੇ ਪ੍ਰਕਾਸ਼ਿਤ ਖਬਰ ਦੇ ਅਨੁਸਾਰ, “ਨਰਾਇਣਗੜ੍ਹ ਵਿੱਚ ਕਿਸਾਨਾਂ ਨੇ ਭਾਜਪਾ ਦੀ ਟਰੈਕਟਰ ਰੈਲੀ ਦਾ ਵਿਰੋਧ ਕੀਤਾ। ਟਰੈਕਟਰ ਨੂੰ ਕੁਰੂਕਸ਼ੇਤਰ ਦੇ ਸੰਸਦ ਮੈਂਬਰ ਨਾਇਬ ਸੈਣੀ ਚਲਾ ਰਹੇ ਸੀ ਅਤੇ ਅੰਬਾਲਾ ਦੇ ਸੰਸਦ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ ਰਤਨ ਲਾਲ ਕਟਾਰੀਆ ਅਤੇ ਹੋਰ ਭਾਜਪਾ ਨੇਤਾ ਰੈਲੀ ਵਿੱਚ ਸ਼ਾਮਲ ਸਨ। ਹਾਈਵੇਅ ’ਤੇ ਕਿਸਾਨ ਕਾਲੇ ਝੰਡੇ ਲੈ ਕੇ ਸੜਕ ’ਤੇ ਲੇਟ ਗਏ। ਇਸ ਕਾਰਨ ਯਾਤਰਾ ਕਰੀਬ ਤਿੰਨ ਘੰਟੇ ਰੁਕੀ ਰਹੀ।” ਖਬਰ ਵਿੱਚ ਇਸ ਰੈਲੀ ਦੀਆਂ ਕੁਝ ਤਸਵੀਰਾਂ ਵੀ ਅਪਲੋਡ ਕੀਤੀਆਂ ਗਈਆਂ ਹਨ। ਦੈਨਿਕ ਭਾਸਕਰ ਦੀ ਵੈਬਸਾਈਟ ‘ਤੇ ਵੀ 15 ਅਕਤੂਬਰ 2020 ਨੂੰ ਇਸ ਨਾਲ ਜੁੜੀ ਖਬਰ ਨੂੰ ਚਾਰ ਸਾਲ ਪਹਿਲਾਂ ਅਪਲੋਡ ਕੀਤਾ ਗਿਆ ਹੈ। ਇਸ ਵਿੱਚ ਲਿਖਿਆ ਹੈ ਕਿ ਕ੍ਰਿਸ਼ੀ ਸੁਧਾਰ ਕ਼ਾਨੂਨ ਦੇ ਵਿਰੋਧ ਵਿੱਚ ਕਿਸਾਨਾਂ ਨੇ ਨਰਾਇਣਗੜ੍ਹ ਵਿੱਚ ਭਾਜਪਾ ਦੀ ਟਰੈਕਟਰ ਰੈਲੀ ਨੂੰ ਰੋਕ ਦਿੱਤਾ ਸੀ। ਇਸ ਸਬੰਧੀ ਅਸੀਂ ਅੰਬਾਲਾ ਵਿੱਚ ਦੈਨਿਕ ਜਾਗਰਣ ਦੇ ਰਿਪੋਰਟਰ ਦੀਪਕ ਨਾਲ ਸੰਪਰਕ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਕਰੀਬ ਚਾਰ ਸਾਲ ਪਹਿਲਾਂ ਨਰਾਇਣਗੜ੍ਹ ਵਿੱਚ ਭਾਜਪਾ ਆਗੂਆਂ ਦੀ ਟਰੈਕਟਰ ਰੈਲੀ ਦਾ ਵਿਰੋਧ ਕੀਤਾ ਗਿਆ ਸੀ। ਨਾਇਬ ਸੈਣੀ ਉਸ ਸਮੇਂ ਸੰਸਦ ਮੈਂਬਰ ਸਨ। ਇਸ ਵਿੱਚ ਰਤਨ ਲਾਲ ਕਟਾਰੀਆ ਵੀ ਸ਼ਾਮਲ ਸੀ, ਜਿਨ੍ਹਾਂ ਦੀ ਮਈ 2023 ਵਿੱਚ ਮੌਤ ਹੋ ਗਈ ਸੀ। ਵੀਡੀਓ ਕਰੀਬ ਚਾਰ ਸਾਲ ਪੁਰਾਣਾ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ, ਹਰਿਆਣਾ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ ਲਈ 5 ਅਕਤੂਬਰ ਨੂੰ ਵੋਟਾਂ ਪੈਣਗੀਆਂ। ਚੋਣਾਂ ਦੇ ਨਤੀਜੇ 8 ਅਕਤੂਬਰ ਨੂੰ ਆਉਣਗੇ। ਪੁਰਾਣੇ ਵੀਡੀਓ ਨੂੰ ਹਾਲੀਆ ਸਮਝ ਕੇ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਪ੍ਰੋਫਾਈਲ ਨੂੰ ਅਸੀਂ ਸਕੈਨ ਕੀਤਾ। ਇੱਕ ਵਿਚਾਰਧਾਰਾ ਤੋਂ ਪ੍ਰਭਾਵਿਤ ਯੂਜ਼ਰ ਦੇ ਲਗਭਗ 1700 ਦੋਸਤ ਹੈ। ਨਤੀਜਾ: ਹਰਿਆਣਾ ਦੇ ਨਰਾਇਣਗੜ੍ਹ ਵਿੱਚ ਅਕਤੂਬਰ 2020 ਵਿੱਚ ਕਿਸਾਨਾਂ ਨੇ ਭਾਜਪਾ ਦੀ ਟਰੈਕਟਰ ਰੈਲੀ ਦਾ ਵਿਰੋਧ ਕੀਤਾ ਸੀ। ਉਸ ਸਮੇਂ ਨਾਇਬ ਸੈਣੀ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਸਨ। ਉਸ ਸਮੇਂ ਦੇ ਵੀਡੀਓ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ। - Claim Review : ਹਰਿਆਣਾ ਵਿੱਚ ਮੁੱਖ ਮੰਤਰੀ ਨਾਇਬ ਸੈਣੀ ਦਾ ਭਾਰੀ ਵਿਰੋਧ ਹੋਇਆ। - Claimed By : ਫੇਸਬੁੱਕ ਯੂਜ਼ਰ - ਕਰਨ ਸਿੰਘ ਆਰੀਆ - Fact Check : ਭ੍ਰਮਕ ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
schema:reviewRating
Half true
schema:author
vishvas-news
schema:datePublished
2024-09-27
(
xsd:date
)
schema:inLanguage
English
schema:itemReviewed
http://data.cimple.eu/claim/29951ed3d6e85260dba988699eb39bd4f9515b327d2c5ba551412d6a
Faceted Search & Find service v1.16.115 as of Oct 09 2023
Alternative Linked Data Documents:
ODE
Content Formats:
RDF
ODATA
Microdata
About
OpenLink Virtuoso
version 07.20.3238 as of Jul 16 2024, on Linux (x86_64-pc-linux-musl), Single-Server Edition (126 GB total memory, 11 GB memory in use)
Data on this page belongs to its respective rights holders.
Virtuoso Faceted Browser Copyright © 2009-2025 OpenLink Software