schema:text
| - Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact checks doneFOLLOW US
Elections 2022
ਸੋਸ਼ਲ ਮੀਡੀਆ ‘ਤੇ ਦਿੱਲੀ ਦੇ ਮੁੱਖ ਮੰਤਰੀ Arvind Kejriwal , ਉੱਪ ਮੁੱਖ ਮੰਤਰੀ Manish Sisodia ਅਤੇ ਹੋਰਾਂ ਵੱਲੋਂ ਇੱਕ ਬੱਚੇ ਨੂੰ ਮਾਸਕ ਪਹਿਨਾਉਂਦਿਆਂ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਖੁਦ ਮਾਸਕ ਨਹੀਂ ਪਹਿਨੇ, ਪਰ ਉਹ ਬੱਚੇ ਨੂੰ ਮਾਸਕ ਪਵਾ ਰਹੇ ਹਨ।
ਦੇਸ਼ ਦੀ ਰਾਜਧਾਨੀ ਵਿੱਚ ਕਰੋਨਾ ਦੇ ਵਧ ਰਹੇ ਮਾਮਲਿਆਂ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਥਿਤੀ ਨੂੰ ਕਾਬੂ ਕਰਨ ਦੇ ਲਈ ਨਾਈਟ ਕਰਫਿਊ ਲਗਾਉਣ ਦੀ ਘੋਸ਼ਣਾ ਕੀਤੀ ਹੈ। ਜੇਕਰ ਸ਼ੋਸ਼ਲ ਮੀਡਿਆ ਤੇ ਰਾਜਨੀਤਿਕ ਪਾਰਟੀਆਂ ਦੀ ਪ੍ਰਭਾਵਸ਼ਾਲੀ ਮੌਜੂਦਗੀ ਦੀ ਗੱਲ ਕਰਿਏ ਤਾਂ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੋਂ ਅਜਿਹਿਆਂ ਮੁੱਖ ਪਾਰਟੀਆਂ ਹਨ ਜੋ ਸ਼ੋਸ਼ਲ ਮੀਡੀਆ ਦੇ ਜਰਿਏ ਦੂਜਿਆਂ ਪਾਰਟਿਆਂ ਦੇ ਮੁਕਾਬਲੇ ਆਪਣੇ ਨੇਤਾਂਵਾਂ ਦੀ ਗੱਲ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਆਮ ਜੰਨਤਾ ਤੱਕ ਪਹੁੰਚਾਉਣ ਵਿੱਚ ਸਕਸ਼ਮ ਹਨ।
ਇਸ ਦੌਰਾਨ ਸੋਸ਼ਲ ਮੀਡਿਆ ਤੇ ਇੱਕ ਪੋਸਟ ਨੂੰ ਸਾਂਝਾ ਕੀਤਾ ਜਾ ਰਿਹਾ ਹੈ ਜਿਸ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਹੋਰਾਂ ਨੇ ਖੁਦ ਮਾਸਕ ਨਹੀਂ ਪਾਏ ਹੋਏ ਪਰ ਤਿੰਨੋਂ ਇੱਕ ਬੱਚੇ ਨੂੰ ਮਾਸਕ ਪਵਾ ਰਹੇ ਹਨ।
ਫੇਸਬੁੱਕ ਯੂਜ਼ਰ ਗੁਰਨਾਮ ਸਿੰਘ ਅਕੀਦਾ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,ਤਿੰਨ ਬੁੱਧੀਮਾਨ ਲੋਕ ਬੱਚੇ ਨੂੰ ਸਿਖਾ ਰਹੇ ਹਨ ਕਿ ਮਾਸ ਕਿਵੇਂ ਪਹਿਨਿਆ ਜਾਂਦਾ ਹੈ। ਪਰ ਖੁਦ?
ਅਸੀਂ ਪਾਇਆ ਕਿ ਟਵਿੱਟਰ ਤੇ ਇਸ ਤਸਵੀਰ ਨੂੰ ਅਪ੍ਰੈਲ 2021 ਵਿੱਚ ਕਈ ਪ੍ਰਭਾਵਸ਼ਾਲੀ ਲੀਡਰ ਜਿਹਨਾ ਵਿੱਚ ਭਾਜਪਾ ਨੇਤਾ ਸੰਦੀਪ ਜੋਸ਼ੀ, ਹਰੀਸ਼ ਖੁਰਾਣਾ, ਗੌਰਵ ਗੋਇਲ, ਹਰੀ ਮਾਂਝੀ ਅਤੇ ਕਾਂਗਰਸ ਨੇਤਾ ਅਲਕਾ ਲਾਂਬਾ ਨੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਸੀ।
ਅਸੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰਾਂ ਨੂੰ ਕੁਝ ਕੀਵਰਡ ਦੀ ਸਹਾਇਤਾ ਨਾਲ ਗੂਗਲ ਤੇ ਸਰਚ ਕੀਤਾ । ਸਰਚ ਦੇ ਦੌਰਾਨ ਅਸੀਂ ਪਾਇਆ ਕਿ ਵਾਇਰਲ ਤਸਵੀਰ ਨਵੰਬਰ 2019 ਤੋਂ ਇੰਟਰਨੈਟ ਤੇ ਮੌਜੂਦ ਹੈ।
ਸਰਚ ਦੇ ਦੌਰਾਨ ਪ੍ਰਾਪਤ ਨਤੀਜਿਆਂ ਤੋਂ 1 ਨਵੰਬਰ 2019 ਨੂੰ ਇੰਡੀਆ ਟੀਵੀ ਦੁਆਰਾ ਪ੍ਰਕਾਸ਼ਤ ਇਕ ਲੇਖ ਮਿਲਿਆ ਜਿਸ ਮੁਤਾਬਿਕ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸਰਕਾਰੀ ਪ੍ਰਤਿਭਾ ਵਿਕਾਸ ਵਿਦਿਆਲਿਆ ਦੇ ਇੱਕ ਵਿਦਿਆਰਥੀ ਨੂੰ ਪ੍ਰਦੂਸ਼ਣ ਵਿਰੋਧੀ ਮਾਸਕ ਲਗਾਇਆ ਸੀ। ਦੱਸ ਦਈਏ ਕਿ ਉਸ ਵੇਲੇ ਭਾਰਤ ਵਿਚ ਕੋਰੋਨਾ ਦੇ ਕੇਸ ਨਹੀਂ ਮਿਲੇ ਸਨ ਪਰ ਦੇਸ਼ ਦੀ ਰਾਜਧਾਨੀ ਵਿਚ ਪ੍ਰਦੂਸ਼ਣ ਆਪਣੇ ਸਿਖਰ ‘ਤੇ ਸੀ। ਪ੍ਰਦੂਸ਼ਣ ਤੋਂ ਰਾਹਤ ਲਈ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਸਕੂਲਾਂ ਵਿੱਚ ਮਾਸਕ ਵੰਡਣ ਦਾ ਫੈਸਲਾ ਕੀਤਾ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ 1 ਨਵੰਬਰ 2019 ਨੂੰ ਇੰਡੀਆ ਟੂਡੇ ਅਤੇ ਦ ਪ੍ਰਿੰਟ ਦੁਆਰਾ ਪ੍ਰਕਾਸ਼ਤ ਲੇਖ ਮਿਲੇ ਜਿਸ ਵਿੱਚ ਦਿੱਤੀ ਗਈ ਜਾਣਕਾਰੀ ਇੰਡੀਆ ਟੀਵੀ ਦੁਆਰਾ ਲੇਖ ਵਿੱਚ ਪ੍ਰਕਾਸ਼ਤ ਕੀਤੀ ਗਈ ਜਾਣਕਾਰੀ ਦਾ ਸਮਰਥਨ ਕਰਦੀ ਹੈ।
ਅਸੀਂ ਵਾਇਰਲ ਹੋ ਰਹੀ ਇਸ ਤਸਵੀਰ ਬਾਰੇ ਵੱਖ-ਵੱਖ ਸੰਸਥਾਵਾਂ ਦੁਆਰਾ ਪ੍ਰਕਾਸ਼ਤ ਲੇਖਾਂ ਤੋਂ ਮਿਲੀ ਜਾਣਕਾਰੀ ਦੀ ਮਦਦ ਨਾਲ, ਦਿੱਲੀ ਦੇ ਮੁੱਖ ਮੰਤਰੀ ਦੇ ਟਵਿੱਟਰ ਪੇਜ ‘ਤੇ ਵਾਇਰਲ ਹੋ ਰਹੀ ਤਸਵੀਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਸਰਚ ਦੌਰਾਨ ਸਾਨੂੰ 1 ਨਵੰਬਰ 2019 ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਟਵਿੱਟਰ ਪੇਜ ਦੁਆਰਾ ਸਾਂਝਾ ਕੀਤਾ ਇਕ ਟਵੀਟ ਮਿਲਿਆ ਜਿਸ ਵਿਚ ਵਾਇਰਲ ਹੋਈ ਤਸਵੀਰ ਮੌਜੂਦ ਨਹੀਂ ਸੀ , ਪਰ ਪ੍ਰੋਗਰਾਮ ਦੇ ਨਾਲ ਜੁੜੀਆਂ ਹੋਰ ਤਸਵੀਰਾਂ ਮੌਜੂਦ ਸਨ।
ਇਸ ਤੋਂ ਬਾਅਦ , ਅਸੀਂ ਟਵਿੱਟਰ ਐਡਵਾਂਸਡ ਸਰਚ ਫੀਚਰ ਦੀ ਵਰਤੋਂ ਕਰਦਿਆਂ ਆਮ ਆਦਮੀ ਪਾਰਟੀ ਦੇ ਅਧਿਕਾਰਕ ਟਵਿੱਟਰ ਪੇਜ ‘ਤੇ ਵਾਇਰਲ ਹੋ ਰਹੀ ਤਸਵੀਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਪ੍ਰਕਿਰਿਆ ਵਿਚ, ਸਾਨੂੰ 1 ਨਵੰਬਰ 2019 ਨੂੰ ਆਮ ਆਦਮੀ ਪਾਰਟੀ ਦੇ ਟਵਿੱਟਰ ਪੇਜ ਦੁਆਰਾ ਸਾਂਝਾ ਕੀਤਾ ਇਕ ਟਵੀਟ ਮਿਲਿਆ ਜਿਸ ਵਿੱਚ ਵਾਇਰਲ ਤਸਵੀਰ ਮੌਜੂਦ ਸੀ।
ਇਸ ਦੌਰਾਨ ਸਾਨੂੰ 1 ਨਵੰਬਰ 2019 ਨੂੰ ਟਾਈਮਜ਼ ਆਫ਼ ਇੰਡੀਆ ਦੀ ਦਿੱਲੀ ਇਕਾਈ ਦੇ ਅਧਿਕਾਰਕ ਟਵਿੱਟਰ ਹੈਂਡਲ ਦੁਆਰਾ ਸਾਂਝਾ ਕੀਤਾ ਗਿਆ ਇੱਕ ਟਵੀਟ ਮਿਲਿਆ ਜਿਸ ਵਿੱਚ ਵਾਇਰਲ ਤਸਵੀਰ ਨੂੰ ਸਾਂਝਾ ਕਰਦਿਆਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਮਾਸਕ ਵੰਡੇ।
ਸਾਡੀ ਜਾਂਚ ਵਿਚ ਇਹ ਸਪੱਸ਼ਟ ਹੋ ਗਿਆ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਵਾਇਰਲ ਤਸਵੀਰ ਸਾਲ 2019 ਦੀ ਹੈ ਜਦੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਿੱਲੀ ਵਿੱਚ ਵੱਧ ਰਹੇ ਪ੍ਰਦੂਸ਼ਣ ਕਾਰਨ ਇੱਕ ਸਕੂਲ ਵਿੱਚ ਮਾਸਕ ਵੰਡਣ ਪਹੁੰਚੇ ਸਨ।
Twitter/AAP: https://twitter.com/AamAadmiParty/status/1190152072307412992?
Twitter/TOIDelhi: https://twitter.com/TOIDelhi/status/1190204806503137281
Twitter/ArvindKejriwal: https://twitter.com/ArvindKejriwal/status/1190124368241795073
The Print: https://theprint.in/india/governance/write-to-captain-uncle-khattar-uncle-about-delhi-air-pollution-kejriwal-tells-school-children/314279/
India Today: https://www.indiatoday.in/india/story/delhi-air-pollution-kejriwal-says-blame-stubble-burning-1614862-2019-11-01
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044
Runjay Kumar
February 11, 2025
Shaminder Singh
February 5, 2025
Shaminder Singh
January 20, 2025
|